ਗੈਜੇਟ ਨਿਊਜ਼ : ਅੱਜ ਏ.ਆਈ ਤਕਨੀਕ ਹਰ ਪਾਸੇ ਪ੍ਰਚਲਿਤ ਹੈ। ਹੁਣ ਇਸ ਨੇ ਸਾਡੇ ਵਟਸਐਪ (WhatsApp) ‘ਤੇ ਵੀ ਐਂਟਰੀ ਲੈ ਲਈ ਹੈ। ਕੁਝ ਦਿਨ ਪਹਿਲਾਂ ਹੀ ਵਟਸਐਪ ‘ਤੇ AI ਆਇਆ ਸੀ, ਜਿਸ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਹੁਣ ਇਸ ਲੜੀ ਵਿੱਚ ਮੈਟਾ AI ਲਗਾਤਾਰ ਐਡਵਾਂਸ ਹੋ ਰਿਹਾ ਹੈ ਜੋ ਤੁਹਾਡੀ ਚਿੱਤਰ ਨੂੰ ਵੀ ਜਨਰੇਟ ਕਰੇਗਾ। ਇਹ ਜਾਣਕਾਰੀ WABetaInfo ਨੇ ਦਿੱਤੀ ਹੈ ਅਤੇ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਹੈ।
ਕਿਵੇਂ ਮੈਟਾ AI ਕਰ ਸਕਦਾ ਹੈ ਤੁਹਾਡੀ ਇਮੇਜ਼ ਨੂੰ ਜਨਰੇਟ
WABetaInfo ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਣਕਾਰੀ ਦਿੰਦੇ ਹੋਏ, ਕਿਹਾ ਕਿ ਸੈੱਟਅੱਪ ਤਸਵੀਰ ਲੈਣ ਤੋਂ ਬਾਅਦ, ਉਪਭੋਗਤਾ ਇਮੇਜ਼ਨ ਮੀ ਟਾਇਪ ਕਰਕੇ ਮੈਟਾ AI ਤੋਂ AI ਇਮੇਜ਼ ਕ੍ਰਿਏਟ ਕਰਨ ਲਈ ਕਹਿ ਸਕਦਾ ਹੈ। ਵਟਸਐਪ ਦਾ ਇਹ ਫੀਚਰ ਆਪਸ਼ਨਲ ਹੈ, ਯਾਨੀ ਜੇਕਰ ਤੁਸੀਂ ਇਸ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਹੀ ਇਸ ਨੂੰ ਚਾਲੂ ਕੀਤਾ ਜਾ ਸਕਦਾ ਹੈ।
ਜਦੋਂ ਤੁਸੀਂ ਖੋਜ ਬਾਰ ਵਿੱਚ ਟਾਈਪ ਕਰਦੇ ਹੋ, ਤਾਂ ਤੁਹਾਡੀਆਂ ਚੈਟਾਂ ਵਿੱਚ ਉਸਦੇ ਨਤੀਜੇ ਦਿਖਾਉਣ ਨਾਲ ਉਹ ਸਵਾਲ ਵੀ ਦਿਖਾਇਆ ਜਾਦਾਂ ਹੈ। ਮੈਟਾ AI ਤੁਹਾਡੇ ਸੁਨੇਹਿਆਂ ਨਾਲ ਉਦੋਂ ਤੱਕ ਕਨੈਕਟ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਇਸ ਨੂੰ ਸਵਾਲ ਨਹੀਂ ਪੁੱਛਦੇ।
ਮੈਟਾ AI ਦੁਆਰਾ ਕਿਵੇਂ ਕਰੀਏ ਖੋਜ?
ਆਪਣੀ ਚੈਟ ਸੂਚੀ ਦੇ ਸਿਖਰ ‘ਤੇ ਖੋਜ ਖੇਤਰ ਨੂੰ ਟੈਪ ਕਰੋ।
ਸੁਝਾਏ ਗਏ ਪ੍ਰੋਂਪਟ ‘ਤੇ ਟੈਪ ਕਰੋ ਜਾਂ ਆਪਣਾ ਖੁਦ ਦਾ ਪ੍ਰੋਂਪਟ ਟਾਈਪ ਕਰੋ ਅਤੇ ਫਿਰ ਭੇਜੋ ਦਬਾਓ
ਜਿਵੇਂ ਹੀ ਤੁਸੀਂ ਪ੍ਰੋਂਪਟ ਟਾਈਪ ਕਰਦੇ ਹੋ, ਤੁਸੀਂ ‘ਮੈਟਾ ਏ.ਆਈ ਨੂੰ ਇੱਕ ਸਵਾਲ ਪੁੱਛੋ’ ਭਾਗ ਵਿੱਚ ਖੋਜ ਸੁਝਾਅ ਵੇਖੋਗੇ।
ਜੇਕਰ ਪੁੱਛਿਆ ਜਾਵੇ, ਤਾਂ ਸੇਵਾ ਦੀਆਂ ਸ਼ਰਤਾਂ ਪੜ੍ਹੋ ਅਤੇ ਸਵੀਕਾਰ ਕਰੋ।
ਖੋਜ ਸੁਝਾਅ ‘ਤੇ ਟੈਪ ਕਰੋ।