Google search engine
HomeSportਹਰਭਜਨ ਸਿੰਘ ਨੇ ਇਸ ਖਿਡਾਰੀ ਨੂੰ ਟੀ-20 ਵਿਸ਼ਵ ਕੱਪ ਟੀਮ 'ਚ ਸ਼ਾਮਲ...

ਹਰਭਜਨ ਸਿੰਘ ਨੇ ਇਸ ਖਿਡਾਰੀ ਨੂੰ ਟੀ-20 ਵਿਸ਼ਵ ਕੱਪ ਟੀਮ ‘ਚ ਸ਼ਾਮਲ ਕਰਨ ਦੀ ਕੀਤੀ ਗੱਲ

ਸਪੋਰਟਸ ਨਿਊਜ਼ : ਟੀ-20 ਵਿਸ਼ਵ ਕੱਪ (T-20 World Cup) (ਟੀ-20 ਵਿਸ਼ਵ ਕੱਪ 2024) ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ 1 ਜੂਨ ਤੋਂ ਸ਼ੁਰੂ ਹੋਵੇਗਾ। ਫਾਈਨਲ ਮੈਚ 29 ਜੂਨ ਨੂੰ ਖੇਡਿਆ ਜਾਵੇਗਾ। ਦੂਜੇ ਪਾਸੇ ਆਈ.ਪੀ.ਐਲ ਆਪਣੇ ਆਖਰੀ ਪੜਾਅ ‘ਤੇ ਹੈ। ਤੁਹਾਨੂੰ ਦੱਸ ਦੇਈਏ ਕਿ IPL 2024 ਦਾ ਫਾਈਨਲ ਹੈਦਰਾਬਾਦ ਅਤੇ ਕੇਕੇਆਰ ਵਿਚਾਲੇ ਖੇਡਿਆ ਜਾਵੇਗਾ। ਇਸ ਸੀਜ਼ਨ ‘ਚ ਹੈਦਰਾਬਾਦ ਦੇ ਅਭਿਸ਼ੇਕ ਸ਼ਰਮਾ (Abhishek Sharma) ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਦਿੱਗਜਾਂ ਨੂੰ ਹੈਰਾਨ ਕਰ ਦਿੱਤਾ ਹੈ। ਕੁਆਲੀਫਾਇਰ 2 ‘ਚ ਅਭਿਸ਼ੇਕ ਸ਼ਰਮਾ ਆਪਣੀ ਬੱਲੇਬਾਜ਼ੀ ਨਾਲ ਕੁਝ ਕਮਾਲ ਨਹੀਂ ਕਰ ਸਕੇ ਪਰ ਗੇਂਦਬਾਜ਼ੀ ਕਰਦੇ ਹੋਏ 2 ਮਹੱਤਵਪੂਰਨ ਵਿਕਟਾਂ ਲੈਣ ‘ਚ ਸਫਲ ਰਹੇ। ਅਭਿਸ਼ੇਕ ਦੀ ਗੇਂਦਬਾਜ਼ੀ ਨੇ ਮੈਚ ‘ਚ ਵੱਡਾ ਬਦਲਾਅ ਕੀਤਾ। ਅਜਿਹੇ ‘ਚ ਭਾਰਤ ਦੇ ਸਾਬਕਾ ਦਿੱਗਜ ਸਪਿਨਰ ਹਰਭਜਨ ਸਿੰਘ ਨੇ ਹੁਣ ਅਭਿਸ਼ੇਕ ਨੂੰ ਟੀ-20 ਵਿਸ਼ਵ ਕੱਪ ਟੀਮ ‘ਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ।

ਸਟਾਰ ਸਪੋਰਟਸ ਨਾਲ ਗੱਲ ਕਰਦੇ ਹੋਏ ਭੱਜੀ ਨੇ ਕਿਹਾ, ‘ਅਭਿਸ਼ੇਕ ਸ਼ਰਮਾ ਨੂੰ ਵੈਸਟਇੰਡੀਜ਼ ਅਤੇ ਅਮਰੀਕਾ ਜਾਣਾ ਚਾਹੀਦਾ ਸੀ… ਉਹ ਭਾਰਤ ਲਈ ਖੇਡਣ ਦਾ ਹੱਕਦਾਰ ਹੈ। ਭਾਰਤੀ ਟੀਮ ‘ਚ ਚਾਰ ਸਪਿਨਰ ਹਨ ਅਤੇ ਬਦਲਾਅ ਲਈ ਅਜੇ ਇਕ ਦਿਨ ਬਾਕੀ ਹੈ। ਟੀਮ ਨੂੰ ਉਨ੍ਹਾਂ ਵਰਗੇ ਖਿਡਾਰੀਆਂ ਦੀ ਜ਼ਰੂਰਤ ਹੈ, ਜੋ ਬੱਲੇ ਅਤੇ ਗੇਂਦ ਨਾਲ ਯੋਗਦਾਨ ਦੇ ਸਕਣ, ਮੈਂ ਕਿਸੇ ਇਕ ਸਪਿਨਰ ਨੂੰ ਹਟਾ ਕੇ ਅਭਿਸ਼ੇਕ ਨੂੰ ਟੀਮ ‘ਚ ਸ਼ਾਮਲ ਕਰਨਾ ਚਾਹਾਂਗਾ। ਤੁਹਾਨੂੰ ਦੱਸ ਦੇਈਏ ਕਿ ਆਈ.ਸੀ.ਸੀ ਨੇ ਸਾਰੇ ਦੇਸ਼ਾਂ ਨੂੰ ਆਪਣੀ-ਆਪਣੀ ਟੀਮ ਵਿੱਚ ਬਦਲਾਅ ਕਰਨ ਲਈ 25 ਮਈ ਤੱਕ ਦੀ ਆਖਰੀ ਸਮਾਂ ਸੀਮਾ ਦਿੱਤੀ ਹੈ।

ਦੱਸ ਦਈਏ ਕਿ ਟੀ-20 ਵਿਸ਼ਵ ਕੱਪ ਟੀਮ ‘ਚ ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ ਸਪਿਨ ਗੇਂਦਬਾਜ਼ਾਂ ਦੇ ਰੂਪ ‘ਚ ਸ਼ਾਮਲ ਹਨ, ਜਦਕਿ ਜਡੇਜਾ ਆਲਰਾਊਂਡਰ ਦੇ ਰੂਪ ‘ਚ ਟੀਮ ‘ਚ ਹਨ। ਜਡੇਜਾ ਸਪਿਨ ਗੇਂਦਬਾਜ਼ੀ ਵੀ ਕਰਦਾ ਹੈ।

ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ ਨੇ ਇਸ ਆਈ.ਪੀ.ਐਲ ਵਿੱਚ ਆਪਣੀ ਬੱਲੇਬਾਜ਼ੀ ਨਾਲ ਸਨਸਨੀ ਮਚਾ ਦਿੱਤੀ ਹੈ। ਅਭਿਸ਼ੇਕ ਨੇ 15 ਮੈਚਾਂ ‘ਚ 482 ਦੌੜਾਂ ਬਣਾ ਕੇ ਆਪਣੀ ਬੱਲੇਬਾਜ਼ੀ ਨਾਲ ਹਲਚਲ ਮਚਾ ਦਿੱਤੀ ਹੈ।

ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ), ਸੰਜੂ ਸੈਮਸਨ (ਵਿਕਟ ਕੀਪਰ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ , ਯੁਜਵੇਂਦਰ ਚਾਹਲ , ਅਰਸ਼ਦੀਪ ਸਿੰਘ , ਜਸਪ੍ਰੀਤ ਬੁਮਰਾਹ , ਮੁਹੰਮਦ ਸਿਰਾਜ ,ਰਿਜ਼ਰਵ: ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments