ਸਪੋਰਟਸ ਨਿਊਜ਼ : ਆਈ.ਪੀ.ਐਲ 2024 (IPL 2024) ਦਾ 68ਵਾਂ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium in Bangalore) ਵਿੱਚ ਆਰ.ਸੀ.ਬੀ ਅਤੇ ਸੀ.ਐਸ. (RCB and CSK )ਕੇ ਵਿਚਾਲੇ ਖੇਡਿਆ ਗਿਆ। ਇਸ ਮੈਚ ‘ਚ ਆਰ.ਸੀ.ਬੀ ਨੇ ਸੀ.ਐਸ.ਕੇ ਨੂੰ ਹਰਾ ਕੇ ਆਈ.ਪੀ.ਐਲ ਪਲੇਆਫ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਆਰ.ਸੀ.ਬੀ ਨੇ ਸੀ.ਐਸ.ਕੇ ਨੂੰ 27 ਦੌੜਾਂ ਨਾਲ ਹਰਾਇਆ। ਆਰ.ਸੀ.ਬੀ ਨੇ ਲਗਾਤਾਰ 6 ਮੈਚ ਜਿੱਤ ਕੇ ਆਈ.ਪੀ.ਐਲ ਪਲੇਆਫ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਸੀ.ਐਸ.ਕੇ ਨੂੰ ਹਰਾਉਣ ਤੋਂ ਬਾਅਦ ਕਿੰਗ ਕੋਹਲੀ ਨੇ ਹਮਲਾਵਰ ਢੰਗ ਨਾਲ ਜਸ਼ਨ ਮਨਾਇਆ। ਹਾਲਾਂਕਿ ਕੁਝ ਸਮੇਂ ਬਾਅਦ ਕੋਹਲੀ ਕਾਫੀ ਭਾਵੁਕ ਨਜ਼ਰ ਆਏ। ਇਸ ਤੋਂ ਇਲਾਵਾ ਦਰਸ਼ਕ ਗੈਲਰੀ ‘ਚ ਬੈਠੀ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਆਰ.ਸੀ.ਬੀ ਦੇ ਪਲੇਆਫ ‘ਚ ਪਹੁੰਚਣ ‘ਤੇ ਕਾਫੀ ਭਾਵੁਕ ਨਜ਼ਰ ਆਈ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ।
ਆਰ.ਸੀ.ਬੀ vs ਸੀ.ਐਸ.ਕੇ ਮੈਚ ਦੀਆਂ ਕਈ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਨੁਸ਼ਕਾ ਸ਼ਰਮਾ ਆਰ.ਸੀ.ਬੀ ਦੇ ਪਲੇਆਫ ਵਿੱਚ ਪਹੁੰਚਣ ਤੋਂ ਬਾਅਦ ਤਾੜੀਆਂ ਮਾਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਅਨੁਸ਼ਕਾ ਵੀ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਅੱਖਾਂ ‘ਚ ਹੰਝੂ ਸਾਫ ਦਿਖਾਈ ਦੇ ਰਹੇ ਹਨ। ਵਿਰਾਟ ਕੋਹਲੀ ਵੀ ਕਈ ਕਲਿੱਪਸ ‘ਚ ਭਾਵੁਕ ਨਜ਼ਰ ਆਏ। ਸੀ.ਐਸ.ਕੇ ਨੂੰ ਹਰਾਉਣ ਤੋਂ ਬਾਅਦ ਆਰ.ਸੀ.ਬੀ ਦੇ ਖਿਡਾਰੀਆਂ ਨੇ ਜਸ਼ਨ ਮਨਾਇਆ। ਇਸ ਦੇ ਨਾਲ ਹੀ ਕਪਤਾਨ ਫਾਫ ਡੁਪਲੇਸੀ ਵੀ ਕਾਫੀ ਖੁਸ਼ ਨਜ਼ਰ ਆਏ।
ਮੈਚ ਦੀ ਗੱਲ ਕਰੀਏ ਤਾਂ ਆਰ.ਸੀ.ਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 218 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਸੀ.ਐਸ.ਕੇ ਦੀ ਟੀਮ 20 ਓਵਰਾਂ ‘ਚ 191 ਦੌੜਾਂ 7 ਵਿਕਟਾਂ ‘ਤੇ ਹੀ ਬਣਾ ਸਕੀ। ਸੀ.ਐਸ.ਕੇ ਨੂੰ ਪਲੇਆਫ ਵਿੱਚ ਜਾਣ ਲਈ 200 ਦੌੜਾਂ ਤੱਕ ਪਹੁੰਚਣਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਆਰ.ਸੀ.ਬੀ ਦੇ ਯਸ਼ ਦਿਆਲ ਨੇ ਆਖਰੀ ਓਵਰ ਵਿੱਚ 17 ਦੌੜਾਂ ਬਣਾ ਕੇ ਸੀ.ਐਸ.ਕੇ ਦਾ ਸੁਪਨਾ ਖਤਮ ਕਰ ਦਿੱਤਾ। ਸੀਜ਼ਨ ਦੇ ਸ਼ੁਰੂਆਤੀ ਮੈਚਾਂ ‘ਚ ਲਗਾਤਾਰ ਹਾਰਾਂ ਤੋਂ ਬਾਅਦ ਬੇਂਗਲੁਰੂ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਆਖਰੀ 6 ਮੈਚਾਂ ‘ਚੋਂ 6 ਜਿੱਤ ਕੇ ਚਮਤਕਾਰ ਕੀਤਾ।