ਬਜ਼ਾਰ ’ਚ ਦੇਰ ਰਾਤ ਅੱਗ ਲੱਗਣ ਕਾਰਨ ਮਚੀ ਹਫੜਾ ਦਫੜੀ

0
184

ਪਟਿਆਲਾ:- ਬੀਤੀ ਦੇਰ ਰਾਤ ਪਟਿਆਲਾ ਦੇ ਸਥਾਨਕ ਕਿਲਾ ਚੌਕ ਨਜ਼ਦੀਕ ਪੈਂਦੇ ਸਦਰ ਬਜ਼ਾਰ ਵਿਖੇ ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨਾਲ ਕਾਫੀ ਜਿਆਦਾ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਇਹ ਬੈਟਰੀਆਂ (ਟਾਰਚ) ਦਾ ਸਮਾਨ ਵੇਚਣ ਵਾਲੀ ਦੁਕਾਨ ਸੀ ਜਿਸਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਵੇਖਦਿਆਂ ਹੀ ਵੇਖਦਿਆਂ ਨਾਲ ਲਗਦੀਆਂ 2 ਤੋਂ 3 ਹੋਰ ਦੁਕਾਨਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ।

ਦੱਸ ਦਈਏ ਕਿ ਆਸ ਪਾਸ ਰਹਿਸ਼ੀ ਇਲਾਕਾ ਹੋਣ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਇਸ ਘਟਨਾ ਮਗਰੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਮੌਕੇ ’ਤੇ ਪਹੁੰਚ ਕੇ ਕਰੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਘਟਨਾ ਦੌਰਾਨ ਦੁਕਾਨਦਾਰ ਦਾ ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ।

LEAVE A REPLY

Please enter your comment!
Please enter your name here