ਸ਼ਮਸ਼ਾਨ ਘਾਟ ਦੀ ਕੰਧ ਡਿੱਗਣ ਕਾਰਨ 4 ਲੋਕਾਂ ਦੀ ਮੌਤ

0
233

 

ਗੁਰੂਗ੍ਰਾਮ :- ਹਰਿਆਣਾ ਦੇ ਗੁਰੂਗ੍ਰਾਮ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕੰਧ ਡਿੱਗਣ ਦੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਅਰਜੁਨ ਨਗਰ ਇਲਾਕੇ ‘ਚ ਸ਼ਨੀਵਾਰ ਨੂੰ ਇਕ ਸ਼ਮਸ਼ਾਨਘਾਟ ਦੀ ਅਚਾਨਕ ਕੰਧ ਡਿੱਗ ਗਈ ਜਿਸ ਕਾਰਨ ਇਕ ਨਾਬਾਲਗ ਲੜਕੀ ਸਣੇ 4 ਲੋਕ ਇਸ ਦੀ ਚਪੇਟ ਵਿੱਚ ਆ ਗਏ ਤੇ ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਕਰੀਬ 6 ਵਜੇ ਇਹ ਹਾਦਸਾ ਵਾਪਰਿਆ ਹੈ ਤੇ ਇਸ ਘਟਨਾ ਮਗਰੋਂ ਮਦਨਪੁਰੀ ਸ਼ਮਸ਼ਾਨਘਾਟ ਦੀ ਸਾਂਭ-ਸੰਭਾਲ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਫਰਾਰ ਹਨ ਅਤੇ ਪੁਲਿਸ ਦੇ ਵੱਲੋਂ ਲਾਪਰਵਾਹੀ ਕਾਰਨ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।


ਇਹ ਸਾਰੀ ਘਟਨਾ ਸ਼ਮਸ਼ਾਨਘਾਟ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਤਸਵੀਰ ਵਿੱਚ ਅਰਜੁਨ ਨਗਰ ਕਲੋਨੀ ਦੇ ਕੁੱਝ ਵਸਨੀਕ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਕੋਲ ਕੁਰਸੀਆਂ ’ਤੇ ਬੈਠੇ ਦੇਖੇ ਜਾ ਸਕਦੇ ਹਨ, ਜਦੋਂ ਅਚਾਨਕ ਕੰਧ ਡਿੱਗ ਪਈ। ਉਨ੍ਹਾਂ ਦੇ ਘਰ ਸ਼ਮਸ਼ਾਨਘਾਟ ਦੇ ਪਿੱਛੇ ਹਨ। ਜਦੋਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਓਥੇ ਉਨ੍ਹਾਂ ‘ਚੋਂ ਚਾਰ ਲੋਕਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here