ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਵੀ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਉਨ੍ਹਾਂ ਦਾ 21 ਸਾਲਾ ਲੜਕਾ ਸਰਤਾਜ ਸਿੰਘ ਢਿੱਲੋਂ ਕਰੀਬ 3 ਮਹੀਨੇ ਪਹਿਲਾਂ ਵਿਦੇਸ਼ ਬਰੈਂਪਟਨ ਗਿਆ ਸੀ।
ਹੁਣ ਫੋਨ ਕਾਲ ਦੌਰਾਨ ਪਤਾ ਲੱਗਾ ਕਿ ਸਰਤਾਜ ਸਿੰਘ ਕਾਲਜ ਪੜ੍ਹ ਕੇ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ। ਉਸ ਦੀ ਕਾਰ ਅਚਾਨਕ ਚੱਕਰਵਾਤੀ ਤੂਫਾਨ ਦੀ ਲਪੇਟ ‘ਚ ਆ ਗਈ, ਜੋ ਸੜਕ ਦੇ ਦੂਜੇ ਪਾਸੇ ਚਲੀ ਗਈ। ਉਦੋਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਵਾਹਨ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਰਤਾਜ ਸਿੰਘ ਦੀ ਮੌਤ ਹੋ ਗਈ।ਸਰਕਾਰ ਤੋਂ ਸਾਡੀ ਇਹ ਮੰਗ ਹੈ ਕਿ ਸਰਤਾਜ ਸਿੰਘ ਦੀ ਦੇਹ ਨੂੰ ਜਲਦੀ ਭਾਰਤ ਲਿਆਂਦਾ ਜਾਵੇ।