ਫ੍ਰਾਈਬਰਗ ਕੈਂਟਨ : ਸਵਿਟਜ਼ਰਲੈਂਡ ਦੇ ਫ੍ਰਾਈਬਰਗ ਕੈਂਟਨ ਦੇ ਕੇਰਜ਼ਰਸ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਸ਼ਾਮ ਵੇਲੇ ਇੱਕ ਪੋਸਟਬਸ ਨੂੰ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਇਹ ਬੱਸ ਰਾਸ਼ਟਰੀ ਡਾਕ ਸੇਵਾ ਨਾਲ ਜੁੜੀ ਹੋਈ ਸੀ। ਅੱਗ ਲੱਗਣ ਤੋਂ ਬਾਅਦ ਬੱਸ ਧੂੰ-ਧੂੰ ਕਰਕੇ ਮੱਚਣ ਲੱਗੀ ਅਤੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਅੱਗ ਦੀਆਂ ਲਪਟਾਂ ਨਾਲ ਇਲਾਕੇ ਵਿੱਚ ਧੂੰਏਂ ਦਾ ਗੁਬਾਰ ਛਾ ਗਿਆ।
6 ਲੋਕਾਂ ਦੀ ਹੋਈ ਮੌਤ
ਸਵਿਟਜ਼ਰਲੈਂਡ ਦੇ ਫ੍ਰਾਈਬਰਗ ਕੈਂਟਨ ਦੇ ਕੇਰਜ਼ਰਸ ਵਿੱਚ ਪੋਸਟਬਸ ਵਿੱਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।
5 ਲੋਕ ਜ਼ਖਮੀ
ਹਾਦਸੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਦੋ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੌਰਾਨ ਤਿੰਨ ਹੋਰ ਗੰਭੀਰ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਵਿਅਕਤੀ ਨੇ ਆਪਣੇ ਆਪ ਨੂੰ ਲਗਾਈ ਅੱਗ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਬੱਸ ਵਿੱਚ ਆਪਣੇ ਆਪ ਨੂੰ ਅੱਗ ਲਗਾ ਲਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ, ਉਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ, ਫਿਲਹਾਲ ਇਸਦਾ ਖੁਲਾਸਾ ਨਹੀਂ ਹੋਇਆ ਹੈ ਅਤੇ ਇਸਦੇ ਪਿੱਛੇ ਦੀ ਵਜ੍ਹਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਦ ਨੂੰ ਅੱਗ ਲਗਾਉਣ ਵਾਲਾ ਵਿਅਕਤੀ ਵੀ ਮ੍ਰਿਤਕ ਵਿੱਚ ਸ਼ਾਮਲ ਹੈ।










