ਕੁਵੈਤ : ਈਰਾਨ-ਇਜ਼ਰਾਈਲ ਯੁੱਧ ਦੇ ਵਿਚਕਾਰ ਕੁਵੈਤ ਤੋਂ ਵੱਡੀ ਖ਼ਬਰ ਆਈ ਹੈ। ਈਰਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮਿਜ਼ਾਈਲ ਨਾਲ ਅਮਰੀਕਾ ਦਾ ਫਾਈਟਰ ਜੈੱਟ F-15 ਕਰੈਸ਼ ਕਰ ਦਿੱਤਾ ਹੈ। ਇਸ ਦਾ ਵੀਡੀਓ ਵੀ ਈਰਾਨ ਨੇ ਸਾਂਝਾ ਕੀਤਾ ਹੈ। ਇਸ ਫਾਈਟਰ ਜੈੱਟ ‘ਤੇ ਕਿਸੇ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ, ਸ਼ੁਕਰ ਹੈ ਕਿ ਇਸ ਹਾਦਸੇ ਤੋਂ ਬਾਅਦ ਪਾਇਲਟ ਸੁਰੱਖਿਅਤ ਹੈ ਪਰ ਲੜਾਕੂ ਜਹਾਜ਼ ਕਰੈਸ਼ ਹੋ ਗਿਆ। ਪਾਇਲਟ ਨੇ ਖੁਦ ਨੂੰ ਬਚਾਉਣ ਲਈ ਹਾਦਸੇ ਵੇਲੇ ਖੁਦ ਨੂੰ ਪੈਰਾਸ਼ੂਟ ਦੀ ਮਦਦ ਨਾਲ ਬਾਹਰ ਕੱਢ ਲਿਆ ਸੀ। ਇਹ ਹਮਲਾ ਕਿਸ ਨੇ ਅਤੇ ਅਚਾਨਕ ਕਿਵੇਂ ਕੀਤਾ, ਇਸ ਬਾਰੇ ਖੁੱਲ੍ਹ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸਵੇਰੇ-ਸਵੇਰੇ ਕਿਸ ਨੇ ਕੀਤਾ ਹਾਦਸਾ?
ਕੁਵੈਤ ਦੇ ਸਥਾਨਕ ਸੂਤਰਾਂ ਦੇ ਅਨੁਸਾਰ, ਅੱਜ ਸਵੇਰੇ ਅਮਰੀਕਾ ਦੇ ਫਾਈਟਰ ਜੈੱਟ F-15 ’ਤੇ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਹਮਲਾ ਕਿਸਨੇ ਕੀਤਾ, ਪਰ ਈਰਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸਨੇ ਇਸਨੂੰ ਡੇਗ ਦਿੱਤਾ ਹੈ। ਰਾਹਤ ਦੀ ਗੱਲ ਇਹ ਹੈ ਕਿ F-15 ਨੂੰ ਚਲਾਉਣ ਵਾਲੇ ਪਾਇਲਟ ਦੀ ਜਾਨ ਬਚ ਗਈ ਹੈ। ਉਸਨੇ ਹਾਦਸੇ ਦੇ ਸਮੇਂ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ ਅਤੇ ਸੁਰੱਖਿਅਤ ਉਤਰ ਗਿਆ।
ਕੀ ਗਲਤੀ ਨਾਲ ਹੋਇਆ ਹਾਦਸਾ?
ਫਾਈਟਰ ਜੈੱਟ ਕੁਵੈਤ ਦੇ ਹਵਾਈ ਖੇਤਰ ਵਿੱਚ ਉਡਾਣ ਭਰ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਜੈੱਟ ਦੇ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫ਼ਲ ਰਹੇ। ਕੁਝ ਅਣਪੁਸ਼ਟ ਖਬਰਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਲਤੀ ਨਾਲ ਆਪਣੇ ਦੂਜੇ ਜੈੱਟ ਤੋਂ ਫਾਇਰਿੰਗ ਨਾਲ ਘਟਨਾ ਹੋ ਸਕਦੀ ਹੈ। ਇਸੇ ਦੌਰਾਨ, ਕੁਵੈਤ ਸਥਿਤ ਅਮਰੀਕੀ ਦੂਤਾਵਾਸ ਤੋਂ ਧੂੰਆਂ ਉੱਠਣ ਦੀ ਜਾਣਕਾਰੀ ਦਿੱਤੀ ਹੈ। ਜਿਸ ਨਾਲ ਤਣਾਵ ਹੋਰ ਵੱਧ ਗਿਆ ਹੈ।










