ਤੁਰਕੀ ਦੇ ਬਾਲੀਕੇਸਿਰ ਚ F-16 ਫਾਈਟਰ ਜੈੱਟ ਹਾਈਵੇਅ ‘ਤੇ ਹੋਇਆ ਕ੍ਰੈਸ਼, ਪਾਇਲਟ ਦੀ ਮੌਤ

0
130

ਤੁਰਕੀ : ਪਲੇਨ ਕ੍ਰੈਸ਼ ਅਤੇ ਹੈਲੀਕਾਪਟਰ ਕ੍ਰੈਸ਼ ਦੇ ਮਾਮਲੇ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੇ। ਦੁਨੀਆ ਭਰ ਵਿੱਚ ਦਿਨੋਂ-ਦਿਨ ਹੀ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ ਅਤੇ ਫੌਜ ਦੇ ਜਹਾਜ਼ ਵੀ ਇਸ ਤੋਂ ਸੁਰੱਖਿਅਤ ਨਹੀਂ ਹਨ। ਤੁਰਕੀ ਵਿੱਚ ਅੱਜ, ਬੁੱਧਵਾਰ, 25 ਫਰਵਰੀ ਨੂੰ ਤੜਕੇ ਸਵੇਰੇ ਫੌਜ ਦਾ F-16 ਫਾਈਟਰ ਜੈੱਟ ਕ੍ਰੈਸ਼ ਹੋ ਗਿਆ। ਜਿਸ ਨਾਲ ਹਫੜਾ-ਤਫੜੀ ਮਚ ਗਈ। ਇਹ ਹਾਦਸਾ ਤੁਰਕੀ ਦੇ ਬਾਲੀਕੇਸਿਰ ਵਿੱਚ ਵਾਪਰਿਆ।

ਹਾਈਵੇਅ ‘ਤੇ ਕ੍ਰੈਸ਼ ਹੋਇਆ ਫਾਈਟਰ ਜੈੱਟ

ਤੁਰਕੀ ਵਿੱਚ, ਇੱਕ ਫੌਜੀ ਦਾ F-16 ਫਾਈਟਰ ਜੈੱਟ ਬਾਲੀਕੇਸਿਰ ਵਿੱਚ ਇੱਕ ਹਾਈਵੇਅ ‘ਤੇ ਹਾਦਸਾਗ੍ਰਸਤ ਹੋ ਗਿਆ। ਫਾਈਟਰ ਜੈੱਟ ਨੇ 9ਵੇਂ ਮੇਨ ਜੈੱਟ ਬੇਸ ਕਮਾਂਡ ਤੋਂ ਉਡਾਣ ਭਰੀ ਅਤੇ ਕੁਝ ਮਿੰਟਾਂ ਬਾਅਦ ਰੇਡੀਓ ਅਤੇ ਰਾਡਾਰ ਸੰਪਰਕ ਟੁੱਟ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਫਾਈਟਰ ਜੈੱਟ ਬਰਸਾ-ਇਜ਼ਮੀਰ ਹਾਈਵੇਅ ‘ਤੇ ਹਾਦਸਾਗ੍ਰਸਤ ਹੋ ਗਿਆ ਅਤੇ ਜ਼ੋਰਦਾਰ ਧਮਾਕੇ ਨਾਲ ਅੱਗ ਦਾ ਗੋਲਾ ਬਣ ਗਿਆ।

ਪਾਇਲਟ ਦੀ ਹੋਈ ਮੌਤ

ਇਸ ਜ਼ਹਾਜ਼ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ। ਜਹਾਜ਼ ਦੇ ਕਰੈਸ਼ ਹੋਣ, ਧਮਾਕਾ ਹੋਣ ਅਤੇ ਅੱਗ ਦਾ ਗੋਲਾ ਬਣਨ ਨਾਲ ਮੌਕੇ ’ਤੇ ਹੀ ਫੌਜ ਦੇ F-16 ਫਾਈਟਰ ਜੈੱਟ ਦੇ ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ।

ਕਿਸ ਕਾਰਨ ਕਰਕੇ ਕ੍ਰੈਸ਼ ਹੋਇਆ ਫਾਈਟਰ ਜੈੱਟ?

ਤੁਰਕੀ ਫੌਜ ਦੇ ਐਫ-16 ਫਾਈਟਰ ਜੈੱਟ ਦੇ ਹਾਦਸੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਤਕਨੀਕੀ ਖਰਾਬੀ, ਮੌਸਮ ਅਤੇ ਹੋਰ ਕਾਰਨਾਂ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here