ਗੈਂਜੇਟ ਡੈਸਕ: ਠੰਡ ਦਾ ਮੌਸਮ ਘਟਣਾ ਸ਼ੁਰੂ ਹੋ ਗਿਆ ਹੈ ਹਾਂਲਾਕਿ ਗਰਮੀ ਦਾ ਮੌਸਮ ਆਉਣ ‘ਚ ਸਮਾਂ ਬਾਕੀ ਹੈ ਪਰ ਅਜੇ ਵੀ ਇੰਨੀ ਠੰਡ ਹੈ ਕਿ ਲੋਕ ਸਿਰਫ ਗਰਮ ਪਾਣੀ ਨਾਲ ਹੀ ਨਹਾ ਰਹੇ ਹਨ। ਕੁਝ ਲੋਕ ਗਰਮ ਪਾਣੀ ਲਈ ਹੀਟਿੰਗ ਰਾਡਾਂ ਦੀ ਵਰਤੋਂ ਕਰਦੇ ਹਨ, ਜਦੋਂ ਕਿ ਕਈ ਦੂਸਰੇ ਸਟੋਵ ‘ਤੇ ਪਾਣੀ ਗਰਮ ਕਰਦੇ ਹਨ। ਕਈ ਘਰਾਂ ਵਿੱਚ ਗੀਜ਼ਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਹੀਟਿੰਗ ਰਾਡਸ ਦੀ ਵਰਤੋਂ ਕਰਦੇ ਸਮੇਂ ਅਸੀਂ ਬਹੁਤ ਸਾਰੀਆਂ ਸਾਵਧਾਨੀਆਂ ਵਰਤਦੇ ਹਾਂ ਪਰ ਬਹੁਤ ਘੱਟ ਲੋਕ ਹਨ ਜੋ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਦੇ ਹਨ।
ਗੀਜ਼ਰ ਨੂੰ ਦਿਨ ਭਰ ਚਾਲੂ ਨਾ ਰੱਖੋ : ਕੁਝ ਲੋਕ ਅਜਿਹੇ ਵੀ ਹਨ ਜੋ ਦਿਨ ਭਰ ਗੀਜ਼ਰ ਚਾਲੂ ਰੱਖਦੇ ਹਨ ਜੇਕਰ ਤੁਸੀਂ ਜਿਆਦਾ ਟਾਇਮ ਲਈ ਗੀਜ਼ਰ ਨੂੰ ਚਾਲੂ ਰੱਖਦੇ ਹੋ ਤਾਂ ਇਸ ਦਾ ਥਰਮੋਸਟੈਟ ਹੀਟਿੰਗ ਐਲੀਮੈਂਟ ਇਸ ਨੂੰ ਬੰਦ ਨਹੀਂ ਕਰਦਾ ਹੈ। ਇਸ ਨਾਲ ਪਾਣੀ ਬਹੁਤ ਜ਼ਿਆਦਾ ਉਬਲ ਸਕਦਾ ਹੈ, ਜਿਸ ਨਾਲ ਗੀਜ਼ਰ ਦੇ ਅੰਦਰੂਨੀ ਹਿੱਸਿਆਂ ਨੂੰ ਨੁਕਸਾਨ ਹੋ ਸਕਦਾ ਹੈ।
ਪਾਣੀ ਤੋਂ ਬਿਨਾਂ ਗੀਜ਼ਰ: ਜੇਕਰ ਤੁਹਾਡੀ ਟੈਂਕੀ ‘ਚ ਪਾਣੀ ਘੱਟ ਹੈ ਜ਼ਾਂ ਨਹੀਂ ਹੈ ਅਤੇ ਤੁਸੀਂ ਫਿਰ ਵੀ ਗੀਜ਼ਰ ਚਲਾਉਂਦੇ ਹੋ, ਤਾਂ ਸੰਭਵ ਹੈ ਕਿ ਇਸ ਦੇ ਅੰਦਰ ਕੋਈ ਸਮੱਸਿਆ ਹੋ ਜਾਵੇਗੀ ਅਤੇ ਹੌਲੀ-ਹੌਲੀ ਇਹ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਲਈ ਜਦੋਂ ਵੀ ਤੁਸੀਂ ਗੀਜ਼ਰ ਚਲਾਓ ਤਾਂ ਧਿਆਨ ਰੱਖੋ ਕਿ ਪਾਣੀ ਖ਼ਤਮ ਨਾ ਹੋਇਆ ਹੋਵੇ ।
ਜੇਕਰ ਤੁਸੀਂ ਬਿਜਲੀ ਬਚਾਉਣਾ ਚਾਹੁੰਦੇ ਹੋ, ਅਤੇ ਤੁਹਾਨੂੰ ਲੱਗਦਾ ਹੈ ਕਿ ਗੀਜ਼ਰ ਦੀ ਜ਼ਰੂਰਤ ਨਹੀਂ ਹੈ ਤਾਂ ਇਸਨੂੰ ਚਾਲੂ ਨਾ ਕਰੋ। ਅਜਿਹਾ ਕਰਨ ਨਾਲ ਤੁਸੀਂ ਬਿਜਲੀ ਦੀ ਬੱਚਤ ਵੀ ਕਰ ਸਕਦੇ ਹੋ। ਜੇਕਰ ਤੁਸੀਂ ਗੀਜ਼ਰ ਚਾਲੂ ਰੱਖਦੇ ਹੋ ਅਤੇ ਥੋੜ੍ਹਾ ਜਿਹਾ ਪਾਣੀ ਵੀ ਵਰਤਦੇ ਹੋ, ਤਾਂ ਇਹ ਦੁਬਾਰਾ ਚਾਲੂ ਹੋ ਜਾਵੇਗਾ ਅਤੇ ਬਿਜਲੀ ਦੀ ਖਪਤ ਕਰੇਗਾ। ਇਸ ਲਈ ਜੇਕਰ ਲੋੜ ਨਾ ਹੋਵੇ ਤਾਂ ਗੀਜ਼ਰ ਨੂੰ ਬੰਦ ਰੱਖਣਾ ਚਾਹੀਦਾ ਹੈ।
ਸਿਰਫ਼ ਬ੍ਰਾਂਡ ਵਾਲੇ ਗੀਜ਼ਰ ਹੀ ਚੰਗੇ ਹਨ: ਬਹੁਤ ਸਾਰੇ ਲੋਕ ਸਸਤੇ ਭਾਅ ਕਾਰਨ ਲੋਕਲ ਗੀਜ਼ਰ ਖਰੀਦਦੇ ਹਨ। ਪਰ ਕਦੇ ਵੀ ਲੋਕਲ ਗੀਜ਼ਰ ਖਰੀਦਣ ਬਾਰੇ ਨਾ ਸੋਚੋ ਕਿਉਂਕਿ ਇਹ ਸੰਭਵ ਹੈ ਕਿ ਇਸ ਵਿੱਚ ISI ਦਾ ਨਿਸ਼ਾਨ ਨਾ ਹੋਵੇ।
ਹਵਾਦਾਰੀ ਹੈ ਜ਼ਰੂਰੀ : ਬਾਥਰੂਮ ਵਿੱਚ ਗੀਜ਼ਰ ਦੀ ਵਰਤੋਂ ਨਹਾਉਣ ਲਈ ਕੀਤੀ ਜਾਂਦੀ ਹੈ, ਇਸ ਲਈ ਇਹ ਯਕੀਨੀ ਬਣਾਓ ਕਿ ਜਿੱਥੇ ਗੀਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ ਉੱਥੇ ਸਹੀ ਹਵਾਦਾਰੀ ਹੋਵੇ।