2 ਕਿਲੋ 242 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

0
88

ਗੁਰਦਾਸਪੁਰ : ਦੀਨਾਨਗਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਨੌਜਵਾਨ ਨੂੰ 2 ਕਿਲੋ 242 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਦੀਨਾਨਗਰ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਹੇਮ ਰਾਜ ਪੁਲਿਸ ਪਾਰਟੀ ਨਾਲ ਬਦਮਾਸ਼ਾਂ ਦੀ ਭਾਲ ‘ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਾਹਿਲ ਪੁੱਤਰ ਜਨਕ ਰਾਜ ਵਾਸੀ ਬਹਿਰਾਮਪੁਰ ਰੋਡ, ਦੀਨਾਨਗਰ ਨੂੰ ਸ਼ੱਕ ਦੇ ਆਧਾਰ ‘ਤੇ ਸਵਰਗਾ ਪੈਲੇਸ ਨੇੜੇ ਪੁਲ ਕੋਲ ਇਕ ਮੋਟਰਸਾਈਕਲ ਨੰਬਰ (ਪੀ.ਬੀ.06.ਏ.ਕਿਊ.6374) ਮਾਰਕਾ ਸਪਲੈਂਡਰ ‘ਤੇ ਰੋਕਿਆ ਗਿਆ।

ਪੁਲਿਸ ਅਨੁਸਾਰ ਮੋਟਰਸਾਈਕਲ ’ਤੇ ਲੱਗੇ ਲਿਫ਼ਾਫ਼ੇ ’ਚੋਂ ਨਸ਼ੀਲਾ ਪਦਾਰਥ ਮਿਲਣ ਦੇ ਸ਼ੱਕ ’ਤੇ ਨਿਯਮਾਂ ਅਨੁਸਾਰ ਜਾਂਚ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਲਿਫਾਫੇ ‘ਚੋਂ 2 ਕਿਲੋ 242 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਕਾਰਵਾਈ ਪੁਲਿਸ ਹੈੱਡਕੁਆਰਟਰ ਗੁਰਦਾਸਪੁਰ ਦੇ ਡੀ.ਐਸ.ਪੀ. ਪ੍ਰਦੀਪ ਸਿੰਘ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਸਬੰਧੀ ਮੁਲਜ਼ਮ ਸਾਹਿਲ ਖ਼ਿਲਾਫ਼ ਥਾਣਾ ਦੀਨਾਨਗਰ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 (ਸੀ)-61-85 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here