Bigg Boss 20: ਆਸਿਫ-ਅਮਨ ਦੀ ਤਿੱਖੀ ਝੜਪ, ਸਲਮਾਨ ਨੇ ਘਰਵਾਲਿਆਂ ਦੀ ਲਾਈ ਕਲਾਸ…

0
45

ਮੁੰਬਈ : ਟੀ.ਵੀ. ਦੇ ਚਰਚਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 20’ ਦਾ ਪਹਿਲਾ ‘ਵੀਕੈਂਡ ਕਾ ਵਾਰ’ ਕਾਫੀ ਚਰਚਾ ਵਿੱਚ ਰਿਹਾ। ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਜਿੱਥੇ ਘਰਵਾਲਿਆਂ ਨਾਲ ਮਸਤੀ ਕੀਤੀ, ਉੱਥੇ ਹੀ ਕਈ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਦੇ ਖੇਡ ਨੂੰ ਲੈ ਕੇ ਸਿੱਧੀ ਗੱਲ ਵੀ ਸੁਣਾਈ।

ਐਪੀਸੋਡ ਦੀ ਸ਼ੁਰੂਆਤ ਹਲਕੇ-ਫੁਲਕੇ ਅੰਦਾਜ਼ ਨਾਲ ਹੋਈ। ਸਲਮਾਨ ਨੇ ਕਾਜ਼ੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ‘ਰੌਕਸਟਾਰ’ ਕਿਹਾ ਅਤੇ ਘਰ ਦੇ ਮੈਂਬਰਾਂ ਨੂੰ ਉਨ੍ਹਾਂ ਦਾ ਖਾਸ ਸਟੈਪ ਕਰਨ ਲਈ ਕਿਹਾ। ਇਸ ਦੌਰਾਨ ਘਰ ਦਾ ਮਾਹੌਲ ਕਾਫੀ ਮਸਤੀ ਭਰਿਆ ਨਜ਼ਰ ਆਇਆ।

ਆਸਿਫ ਅਤੇ ਅਮਨ ਵਿਚਾਲੇ ਵਧਿਆ ਵਿਵਾਦ

‘ਵੀਕੈਂਡ ਕਾ ਵਾਰ’ ਦੌਰਾਨ ਆਸਿਫ ਖਾਨ ਅਤੇ ਅਮਨ ਗਾਂਧੀ ਵਿਚਾਲੇ ਤਿੱਖੀ ਬਹਿਸ ਹੋ ਗਈ। ਗੱਲਬਾਤ ਦੌਰਾਨ ਆਸਿਫ ਵੱਲੋਂ ਅਮਨ ਲਈ ਇਤਰਾਜ਼ਯੋਗ ਸ਼ਬਦ ਵਰਤੇ ਜਾਣ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ। ਅਮਨ ਨੇ ਵੀ ਜਵਾਬੀ ਟਿੱਪਣੀ ਕੀਤੀ, ਜਿਸ ਨਾਲ ਦੋਵਾਂ ਵਿਚਾਲੇ ਤਣਾਅ ਵਧਦਾ ਦਿਖਾਈ ਦਿੱਤਾ।

ਅਰਿਸ਼ਫਾ ਖਾਨ ਨੂੰ ਸਲਮਾਨ ਦੀ ਸਲਾਹ

ਸਲਮਾਨ ਖਾਨ ਨੇ ਅਰਿਸ਼ਫਾ ਖਾਨ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਕੰਮ ‘ਤੇ ਲਗਾਤਾਰ ਧਿਆਨ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਾਲਾਤ ਚਾਹੇ ਜਿਹੋ ਜਿਹੇ ਹੋਣ, ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ। ਸਲਮਾਨ ਨੇ ਮਜ਼ਾਕੀਆ ਅੰਦਾਜ਼ ਵਿੱਚ ਅਰਿਸ਼ਫਾ ਨੂੰ ‘ਚਾਈਲਡ ਕਾਰਡ’ ਵਾਲੀ ਗੱਲ ਵੀ ਕਹੀ।

ਕਾਜ਼ੀ ਬਣੇ ‘ਬੌਸ’, ਅਮਨ ਨੂੰ ਮਿਲਿਆ ‘ਬਿਗ ਲੌਸ’ ਦਾ ਟੈਗ

ਸ਼ੋਅ ਵਿੱਚ ਘਰਵਾਲਿਆਂ ਲਈ ‘ਬੌਸ ਅਤੇ ਬਿਗ ਲੌਸ’ ਟਾਸਕ ਵੀ ਕਰਵਾਇਆ ਗਿਆ। ਇਸ ਟਾਸਕ ਦੇ ਅੰਤ ਵਿੱਚ ਕਾਜ਼ੀ ਨੂੰ ‘ਬੌਸ’ ਦਾ ਖਿਤਾਬ ਮਿਲਿਆ, ਜਦਕਿ ਅਮਨ ਗਾਂਧੀ ਨੂੰ ‘ਬਿਗ ਲੌਸ’ ਐਲਾਨਿਆ ਗਿਆ।

ਸਲਮਾਨ ਨੇ ਘਰਵਾਲਿਆਂ ਨੂੰ ਦਿੱਤਾ ਰਿਐਲਿਟੀ ਚੈੱਕ

ਸਲਮਾਨ ਖਾਨ ਨੇ ਪਹਿਲੇ ਹਫ਼ਤੇ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਮੁਕਾਬਲੇਬਾਜ਼ਾਂ ਨੂੰ ਆਇਨਾ ਦਿਖਾਇਆ। ਉਨ੍ਹਾਂ ਨੇ ਅਮਨ ਗਾਂਧੀ ਨੂੰ ਕਿਹਾ ਕਿ ਪਹਿਲੇ ਹਫ਼ਤੇ ਦੌਰਾਨ ਉਹ ਸ਼ੋਅ ਵਿੱਚ ਆਪਣੀ ਮੌਜੂਦਗੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਜ ਨਹੀਂ ਕਰਵਾ ਸਕੇ।

ਸਲਮਾਨ ਨੇ ਹੋਰ ਮੈਂਬਰਾਂ ਨੂੰ ਵੀ ਸਮਝਾਇਆ ਕਿ ਬਿੱਗ ਬੌਸ ਦੇ ਘਰ ਵਿੱਚ ਸਿਰਫ਼ ਮੌਕਾ ਮਿਲਣ ਦੀ ਉਡੀਕ ਕਰਨ ਦੀ ਬਜਾਏ ਖੁਦ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲਵ ਗਿੱਲ ਸਮੇਤ ਕਈ ਘਰਵਾਲਿਆਂ ਨੂੰ ਖੇਡ ਵਿੱਚ ਹੋਰ ਸਰਗਰਮ ਹੋਣ ਅਤੇ ਦਰਸ਼ਕਾਂ ‘ਤੇ ਆਪਣੀ ਛਾਪ ਛੱਡਣ ਲਈ ਕਿਹਾ।

LEAVE A REPLY

Please enter your comment!
Please enter your name here