ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇਂ ’ਚ ਵਾਪਰਿਆ ਹਾਦਸਾ, 1 ਵਿਅਕਤੀ ਦੀ ਮੌਤ, 6 ਲੋਕ ਹੋਏ ਜ਼ਖ਼ਮੀ

0
331

ਡੋਡਾ : ਜੰਮੂ-ਕਸ਼ਮੀਰ ਦੇ ਡੋਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਗੰਭੀਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ, ਜਿਸ ਨੇ ਯਾਤਰੀਆਂ ਨਾਲ ਭਰੇ ਇੱਕ ਵਾਹਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਘਟਨਾ ਵਿੱਚ ਇੱਕ ਦੀ ਮੌਤ ਹੋ ਗਈ ਹੈ ਅਤੇ ਪੰਜ ਹੋਰ ਲੋਕ ਜਖਮੀ ਹੋ ਗਏ ਹਨ। ਹਾਦਸੇ ਵਿੱਚ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਿਆ ਹੈ। ਮ੍ਰਿਤਕਾ ਦੀ ਪਛਾਣ ਰੋਜ਼ੀਆ ਬੇਗਮ ਦੇ ਰੂਪ ਵਿੱਚ ਹੋਈ ਹੈ। ਬਾਕੀ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਅੱਜ ਲਗਭਗ ਸਵੇਰੇ 9:25 ਵਜੇ, ਇੱਕ ਵਾਹਨ, ਬੋਲੈਰੋ ਰਜਿਸਟ੍ਰੇਸ਼ਨ ਨੰਬਰ Jk06C 0825, ਭਾਰਤ ਬਾਗਲਾ ਤੋਂ ਡੋਡਾ ਵੱਲ ਜਾ ਰਿਹਾ ਸੀ। ਤਾਂ ਇੱਕ ਵੱਡਾ ਬੋਲਡਰ ਵਾਹਨ ਬੋਲੇਰੋ ‘ਤੇ ਗਿਰ ਗਿਆ ਜਿਸ ਦੇ ਨਤੀਜੇ ਵਜੋਂ 06 ਵਿਅਕਤੀ ਜਖਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁਕੀ ਹੈ ਅਤੇ ਹੋਰ ਜਖਮੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here