ਏ.ਆਈ.ਐਮ.ਆਈ.ਐਮ. ਦੇ ਸੀਨੀਅਰ ਆਗੂ ਸਈਦ ਅਸੀਮ ਵਕਾਰ ਨੇ ਥਾਮਿਆ ਕਾਂਗਰਸ ਦਾ ਹੱਥ

0
3

ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐਮ.ਆਈ.ਐਮ.) ਦੇ ਸੀਨੀਅਰ ਆਗੂ ਸਈਦ ਅਸੀਮ ਵਕਾਰ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਕਾਂਗਰਸ ਦੇ ਉੱਤਰ ਪ੍ਰਦੇਸ਼ ਇੰਚਾਰਜ ਰਾਜੇਂਦਰ ਪਾਲ ਗੌਤਮ ਅਤੇ ਪਾਰਟੀ ਦੇ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਇਮਰਾਨ ਪ੍ਰਤਾਪਗੜ੍ਹੀ ਦੀ ਮੌਜੂਦਗੀ ਵਿੱਚ ਕਾਂਗਰਸ ਦੀ ਮੈਂਬਰਸ਼ਿਪ ਲਈ।

ਵਕਾਰ ਲੰਬੇ ਸਮੇਂ ਤੋਂ ਅਸਦੁਦੀਨ ਓਵੈਸੀ ਦੀ ਪਾਰਟੀ ਏ.ਆਈ.ਐਮ.ਐਮ.ਏ. ਵਿੱਚ ਸਰਗਰਮ ਸਨ ਅਤੇ ਪਾਰਟੀ ਦੀ ਇੱਕ ਜ਼ਬਰਦਸਤ ਆਵਾਜ਼ ਸੀ। ਉਹ ਏ.ਆਈ.ਐਮ.ਆਈ.ਐਮ. ਵਿੱਚ ਕੌਮੀ ਬੁਲਾਰੇ ਦੀ ਭੂਮਿਕਾ ਨਿਭਾ ਰਹੇ ਸਨ । ਉਹ ਏ.ਆਈ.ਐਮ.ਆਈ.ਐਮ. ਤੋਂ ਪਹਿਲਾਂ ਸਮਾਜਵਾਦੀ ਪਾਰਟੀ ਵਿੱਚ ਸਨ।

ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੂਬੇ ਵਿੱਚ ਓਵੈਸੀ ਨੂੰ ਝਟਕਾ ਦਿੱਤਾ ਹੈ। ਸੂਬੇ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

LEAVE A REPLY

Please enter your comment!
Please enter your name here