ਅਦਾਕਾਰਾ ਉਰਵਸ਼ੀ ਰੌਤੇਲਾ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ’ਚ ਪੁੱਛਗਿੱਛ ਲਈ ਪਹੁੰਚੀ ਈ.ਡੀ. ਦਫ਼ਤਰ

0
296

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਤੋਂ ਔਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਪਲੇਟਫਾਰਮ 1xBet  ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਪੁੱਛਗਿੱਛ ਕਰ ਰਿਹਾ ਹੈ।  ਔਨਲਾਈਨ ਸੱਟੇਬਾਜ਼ੀ ਪਲੇਟਫਾਰਮ 1xBet ਦੇ 220 ਮਿਲੀਅਨ ਭਾਰਤੀ ਯੂਜ਼ਰਸ ਮੌਜੂਦ ਹਨ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਔਨਲਾਈਨ ਗੇਮਿੰਗ ‘ਤੇ ਪਾਬੰਦੀ ਲਗਾਈ ਹੈ। ਉਰਵਸ਼ੀ ਰੌਤੇਲਾ ਇਸ ਔਨਲਾਈਨ ਸੱਟੇਬਾਜ਼ੀ ਪਲੇਟਫਾਰਮ ਦੀ ਬ੍ਰਾਂਡ ਅੰਬੈਸਡਰ ਹੈ।

ਉਰਵਸ਼ੀ ਰੌਤੇਲਾ ਨੇ ‘OneXBet’ ਸੱਟੇਬਾਜ਼ੀ ਐਪ ਦਾ ਇਸ਼ਤਿਹਾਰ ਦਿੱਤਾ ਸੀ। ਇਸਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਉਪਲਬਧ ਹੈ। ਇਸ ਦੇ ਆਧਾਰ ‘ਤੇ, ਉਰਵਸ਼ੀ ਰੌਤੇਲਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕਈ ਆਨਲਾਈਨ ਬੈਟਿੰਗ ਪਲੇਟਫਾਰਮ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਆਪਣਾ ਕਾਰੋਬਾਰ ਫੈਲਾ ਰਹੇ ਹਨ। ਇਹਨਾਂ ਵਿੱਚੋਂ ਇੱਕ ਹੈ ‘ਵਨਐਕਸਬੈਟ’, ਜਿਸਦੇ ਇਸ਼ਤਿਹਾਰਾਂ ਅਤੇ ਪ੍ਰਚਾਰ-ਪ੍ਰਸਾਰ ਵਿੱਚ ਕਈ ਸੈਲੀਬ੍ਰਿਟੀ ਜੁੜੇ ਪਾਏ ਗਏ ਹਨ। ਜਾਂਚ ਏਜੰਸੀ ਇਹ ਸਮਝਣਾ ਚਾਹੁੰਦੀ ਹੈ ਕਿ ਆਖਰ ਇਹਨਾਂ ਸਿਤਾਰਿਆਂ ਦੀ ਭੂਮਿਕਾ ਇਹਨਾਂ ਐਪਸ ਦੇ ਪ੍ਰਚਾਰ ਅਤੇ ਪਬਲਿਸਿਟੀ ਵਿੱਚ ਕਿਸ ਹੱਦ ਤੱਕ ਰਹੀ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ED) ਜਲਦੀ ਹੀ ਔਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਪਲੇਟਫਾਰਮਾਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੇ ਤਹਿਤ ਕੁਝ ਖਿਡਾਰੀਆਂ ਅਤੇ ਅਦਾਕਾਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਸਕਦਾ ਹੈ। ਅਧਿਕਾਰਤ ਸੂਤਰਾਂ ਨੇ ਆਈ.ਏ.ਐਨ.ਐਸ. ਨੂੰ ਦੱਸਿਆ ਕਿ ‘OneXbet’ ਪੋਰਟਲ ਨਾਲ ਸਬੰਧਤ ਮਾਮਲੇ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਕੁਝ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਅਦਾ ਕੀਤੀ ਗਈ ਇਸ਼ਤਿਹਾਰ ਫੀਸ ਦੀ ਵਰਤੋਂ ਵੱਖ-ਵੱਖ ਸੰਪਤੀਆਂ ਹਾਸਲ ਕਰਨ ਲਈ ਕੀਤੀ, ਜਿਨ੍ਹਾਂ ਨੂੰ PMLA ਦੇ ਤਹਿਤ ‘ਅਪਰਾਧ ਦੀ ਕਮਾਈ’ ਮੰਨਿਆ ਜਾਂਦਾ ਹੈ।

LEAVE A REPLY

Please enter your comment!
Please enter your name here