ਤੇਜ਼ ਰਫ਼ਤਾਰ ਕਾਰ ਖਾਈ ‘ਚ ਡਿੱਗੀ , ਮਚੀ ਹਫੜਾ-ਦਫੜੀ

0
40

ਮੋਗਾ : ਮੋਗਾ ਦੇ ਬਾਘਾਪੁਰਾਣਾ ਸ਼ਹਿਰ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਤੇਜ਼ ਰਫ਼ਤਾਰ ਕਾਰ, ਕੁਝ ਨੌਜਵਾਨਾਂ ਨੂੰ ਬਚਾਉਂਦੀ ਹੋਈ, ਗਿੱਲ ਪਿੰਡ ਦੀ ਨਹਿਰ ਦੇ ਨੇੜੇ ਇੱਕ ਖੱਡ ਵਿੱਚ ਡਿੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਮਾਂ-ਪੁੱਤਰ ਜਗਰਾਉਂ ਤੋਂ ਨੱਥੂਵਾਲਾ ਜਾ ਰਹੇ ਸਨ ਕਿ ਗਿੱਲ ਪਿੰਡ ਦੇ ਨੇੜੇ ਅਚਾਨਕ ਇੱਕ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ। ਉਨ੍ਹਾਂ ਨੇ ਨਸਾ ਕੀਤਾ ਹੋਇਆ ਸੀ।

ਉਨ੍ਹਾਂ ਵੱਲੋਂ ਗਲਤ ਤਰੀਕੇ ਨਾਲ ਮੋਟਰ ਸਾਇਕਲ ਚਲਾਉਣ ਦੇ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਖਾਈ ਵਿੱਚ ਡਿੱਗ ਗਈ । ਇਸ ਤੋਂ ਬਾਅਦ ਸੜਕ ਸੁਰੱਖਿਆ ਬਲ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜੇ.ਸੀ.ਬੀ. ਦੀ ਮਦਦ ਨਾਲ ਕਾਰ ਨੂੰ ਖਾਈ ਵਿੱਚੋਂ ਬਾਹਰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਜੇਕਰ ਖਾਈ ਵਿੱਚ ਦਰੱਖਤ ਨਾ ਹੁੰਦੇ ਤਾਂ ਕਾਰ ਨੂੰ ਹੋਰ ਨੁਕਸਾਨ ਹੋ ਸਕਦਾ ਸੀ। ਫਿਲਹਾਲ ਇਸ ਹਾਦਸੇ ਵਿੱਚ ਮਾਂ-ਪੁੱਤਰ ਨੂੰ ਬਚਾਇਆ ਗਿਆ ਹੈ।

LEAVE A REPLY

Please enter your comment!
Please enter your name here