ਉਦੈਪੁਰ ‘ਚ ਮੈਡੀਕਲ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ , ਦੋ ਅਧਿਆਪਕਾਂ ‘ਤੇ ਲੱਗੇ ਗੰਭੀਰ ਦੋਸ਼

0
5117

ਉਦੈਪੁਰ : ਸ਼ਵੇਤਾ ਸਿੰਘ ਦੀ ਖ਼ੁਦਕੁਸ਼ੀ ਨੇ ਪੂਰੇ ਉਦੈਪੁਰ ਵਿੱਚ ਸਨਸਨੀ ਪੈਦਾ ਕਰ ਦਿੱਤੀ ਹੈ। ਅੱਜ ਦੀ ਪੀੜ੍ਹੀ ਦੇਸ਼ ਦੀ ਆਨ, ਸ਼ਾਨ ਅਤੇ ਗੌਰਵ ਦਾ ਪ੍ਰਤੀਕ ਹੈ। ਜਦ ਉਸ ਨੂੰ ਕਾਲਜ ਵਿੱਚ ਤੰਗ, ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਮੌਕੇ ’ਤੇ ਕੋਈ ਨਾ ਕੋਈ ਕਦਮ ਚੁੱਕਣ ਲਈ ਮਜ਼ਬੂਰ ਹੋ ਜਾਂਦਾ ਹੈ। ਅੱਜ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਕਾਲਜ ਵਿੱਚ ਅਧਿਆਪਕ ਹਨ ਕਿਸ ਤਰ੍ਹਾਂ ਆਪਣੀ ਮਨਮਾਨੀ ਕਰਦੇ ਹਨ।  ਕਾਲਜ ਦੀ ਵਿਦਿਆਰਥਣ ਸ਼ਵੇਤਾ ਸਿੰਘ ਦੀ ਕਥਿਤ ਖ਼ੁਦਕੁਸ਼ੀ ਤੋਂ ਬਾਅਦ ਦੋ ਅਧਿਆਪਕਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਹੈ। ਸ਼ਵੇਤਾ ਨੇ ਬੀਤੇ ਦਿਨੀ ਰਾਤ 11 ਵਜੇ ਦੇ ਕਰੀਬ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਲਿਆ। ਉਸ ਦੀ ਰੂਮਮੇਟ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਪਾਇਆ। ਤੁਰੰਤ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਅੰਦਰੂਨੀ ਪ੍ਰੀਖਿਆਵਾਂ ਵਿੱਚ ਦੇਰੀ

ਸ਼ਵੇਤਾ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਪਿਤਾ ਇੱਕ ਪੁਲਿਸ ਕਾਂਸਟੇਬਲ ਹਨ। ਪੁਲਿਸ ਨੂੰ ਮੌਕੇ ਤੋਂ ਇੱਕ ਹੱਥ ਲਿਖਤ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਸ਼ਵੇਤਾ ਨੇ ਦੋ ਅਧਿਆਪਕਾਂ (ਮਾਹੀ ਮੈਡਮ ਅਤੇ ਭਾਗਵਤ ਸਰ) ’ਤੇ ਦੋ ਸਾਲਾਂ ਤੋਂ ਉਸ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਨੋਟ ਵਿੱਚ ਸ਼ਵੇਤਾ ਨੇ ਦਾਅਵਾ ਕੀਤਾ ਕਿ ਕਾਲਜ ਪ੍ਰਸ਼ਾਸਨ ਨੇ ਅੰਦਰੂਨੀ ਪ੍ਰੀਖਿਆਵਾਂ ਵਿੱਚ ਦੇਰੀ ਕੀਤੀ, ਮਿਹਨਤੀ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ ਅਤੇ ਰਿਸ਼ਵਤ ਦੇਣ ਵਾਲਿਆਂ ਨੂੰ ਪਾਸ ਕੀਤਾ।

ਅਧਿਆਪਕਾਂ ਨੂੰ ਕੱਢ ਦਿੱਤਾ ਗਿਆ

ਸ਼ਵੇਤਾ ਦੀ ਮੌਤ ਤੋਂ ਬਾਅਦ, ਸੈਂਕੜੇ ਵਿਦਿਆਰਥੀ ਅੱਜ ਸਵੇਰੇ ਕਾਲਜ ਕੈਂਪਸ ਵਿੱਚ ਇਕੱਠੇ ਹੋਏ ਅਤੇ ਮੁੱਖ ਗੇਟ ਨੂੰ ਜਾਮ ਕਰ ਦਿੱਤਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦੋਸ਼ੀ ਅਧਿਆਪਕਾਂ ਵਿਰੁੱਧ ਸਖ਼ਤ ਕਾਰਵਾਈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ। ਵਧਦੇ ਤਣਾਅ ਨੂੰ ਦੇਖਦੇ ਹੋਏ, ਕਾਲਜ ਪ੍ਰਸ਼ਾਸਨ ਨੇ ਸੁਸਾਈਡ ਨੋਟ ਵਿੱਚ ਨਾਮਜ਼ਦ ਦੋਵਾਂ ਅਧਿਆਪਕਾਂ ਨੂੰ ਕੱਢ ਦਿੱਤਾ। ਕਾਲਜ ਡਾਇਰੈਕਟਰ ਰਾਹੁਲ ਅਗਰਵਾਲ ਨੇ ਪ੍ਰਿੰਸੀਪਲ ਰਵੀ ਕੁਮਾਰ ਨੂੰ ਝਿੜਕਿਆ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਇਹ ਮਸਲਾ ਦੋ-ਤਿੰਨ ਮਹੀਨਿਆਂ ਵਿੱਚ ਹੱਲ ਕਰ ਲਿਆ ਜਾਵੇਗਾ।

ਐਫ਼.ਆਈ.ਆਰ. ਦਰਜ

ਸੁਖਰ ਪੁਲਿਸ ਸਟੇਸ਼ਨ ਨੇ ਮਾਮਲੇ ਵਿੱਚ ਐਫ਼.ਆਈ.ਆਰ. ਦਰਜ ਕੀਤੀ ਹੈ ਅਤੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਕਾਲਜ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸ਼ਵੇਤਾ ਦੇ ਸਹਿਪਾਠੀਆਂ ਦੇ ਅਨੁਸਾਰ, ਉਹ ‘ਅਜੀਬ ਬੈਚ’ ਵਿੱਚ ਸੀ ਜਿਸ ਵਿੱਚ ਉਹ ਵਿਦਿਆਰਥੀ ਸ਼ਾਮਲ ਹਨ ਜੋ ਪ੍ਰੀਖਿਆਵਾਂ ਵਿੱਚ ਗ਼ੈਰ-ਹਾਜ਼ਰ ਰਹਿਣ ਜਾਂ 75 ਪ੍ਰਤੀਸ਼ਤ ਹਾਜ਼ਰੀ ਨਾ ਹੋਣ ਕਾਰਨ ਪੱਛੜ ਜਾਂਦੇ ਹਨ। ਨਿਯਮਾਂ ਅਨੁਸਾਰ, ਅਜਿਹੇ ਵਿਦਿਆਰਥੀਆਂ ਦੀ ਛੇ ਮਹੀਨਿਆਂ ਵਿੱਚ ਦੁਬਾਰਾ ਪ੍ਰੀਖਿਆ ਹੋਣੀ ਚਾਹੀਦੀ ਹੈ, ਪਰ ਸ਼ਵੇਤਾ ਦੀਆਂ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਉਸ ਦੀਆਂ ਲੰਬਿਤ ਪ੍ਰੀਖਿਆਵਾਂ ਨਹੀਂ ਕਰਵਾਈਆਂ ਗਈਆਂ।

LEAVE A REPLY

Please enter your comment!
Please enter your name here