ਮੁੰਬਈ ’ਚ ਭਾਰੀ ਮੀਂਹ ਦਾ ਕਹਿਰ, ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ’ਚ ਜਾਰੀ ਕੀਤੀ ਚੇਤਾਵਨੀ

0
251

ਮੁੰਬਈ: ਮਹਾਰਾਸ਼ਟਰ ਦੇ ਮੁੰਬਈ ਵਿੱਚ ਅੱਜ ਯਾਨੀ ਸ਼ੁੱਕਰਵਾਰ ਨੂੰ ਸਵੇਰ ਤੋਂ ਭਾਰੀ ਮੀਂਹ ਜਾਰੀ ਹੈ। ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਲੋਕਲ ਟ੍ਰੇਨਾਂ ਦੀ ਰਫ਼ਤਾਰ ਹੌਲੀ ਹੋ ਗਈ ਹੈ। ਮੀਂਹ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ। ਸ਼ਹਿਰ ਦੀਆਂ ਕਈ ਸੜਕਾਂ ‘ਤੇ ਟ੍ਰੈਫਿਕ ਜਾਮ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਆਈ.ਐਮ.ਡੀ ਨੇ ਮੁੰਬਈ, ਠਾਣੇ, ਰਾਏਗੜ੍ਹ ਅਤੇ ਪੁਣੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸਿਰਫ਼ ਜ਼ਰੂਰੀ ਕੰਮ ਹੋਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ।

ਕੇਂਦਰੀ ਰੇਲਵੇ ਦੇ ਅਨੁਸਾਰ, ਸਾਰੀਆਂ ਲਾਈਨਾਂ ‘ਤੇ ਲੋਕਲ ਟ੍ਰੇਨਾਂ ਚੱਲ ਰਹੀਆਂ ਹਨ। ਮੁੱਖ ਲਾਈਨ ਦੀਆਂ ਰੇਲਗੱਡੀਆਂ 10-12 ਮਿੰਟ ਦੇਰੀ ਨਾਲ ਚੱਲ ਰਹੀਆਂ ਹਨ। ਹਾਰਬਰ ਲਾਈਨ ਦੀਆਂ ਟ੍ਰੇਨਾਂ 7-8 ਮਿੰਟ ਦੇਰੀ ਨਾਲ ਚੱਲ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘੱਟ ਦ੍ਰਿਸ਼ਟੀ ਕਾਰਨ ਰੇਲਗੱਡੀਆਂ ਹੌਲੀ ਰਫ਼ਤਾਰ ਨਾਲ ਚੱਲ ਰਹੀਆਂ ਸਨ। ਇਹ ਸਾਵਧਾਨੀ ਵਜੋਂ ਕੀਤਾ ਜਾ ਰਿਹਾ ਹੈ। ਮੀਂਹ ਕਾਰਨ ਕਈ ਮੁੱਖ ਰਸਤਿਆਂ ‘ਤੇ ਟ੍ਰੈਫਿਕ ਜਾਮ ਹੋ ਗਿਆ। ਪੱਛਮੀ ਐਕਸਪ੍ਰੈਸ ਹਾਈਵੇਅ ‘ਤੇ ਗੋਰੇਗਾਓਂ ਪੂਰਬ ਵਿੱਚ ਨੇਸਕੋ ਦੇ ਨੇੜੇ ਭਾਰੀ ਆਵਾਜਾਈ ਸੀ। ਪੂਰਬੀ ਐਕਸਪ੍ਰੈਸ ਹਾਈਵੇਅ ‘ਤੇ ਵਿਖਰੋਲੀ-ਛੇੜਾ ਨਗਰ ਅਤੇ ਅਮਰ ਮਹਿਲ-ਸਿਓਨ ਕੋਰੀਡੋਰ ‘ਤੇ ਵੀ ਟ੍ਰੈਫਿਕ ਜਾਮ ਸੀ। ਅੰਧੇਰੀ ਸਬਵੇਅ ਤੋਂ ਪਹਿਲਾਂ ਪਾਣੀ ਨੂੰ ਖਾਲੀ ਕਰ ਦਿੱਤਾ ਗਿਆ ਸੀ ਅਤੇ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ, ਪਰ ਪਾਣੀ ਭਰਨ ਕਾਰਨ ਇਸਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਸੀ।

ਕਿੱਥੇ ਮੀਂਹ ਪਿਆ?

ਬੀ.ਐਮ.ਸੀ ਦੇ ਮੀਂਹ ਦੇ ਅੰਕੜਿਆਂ ਅਨੁਸਾਰ, 25 ਜੁਲਾਈ ਨੂੰ ਸਵੇਰੇ 8 ਵਜੇ ਤੱਕ ਟਾਪੂ ਸ਼ਹਿਰ ਵਿੱਚ 29.40 ਮਿਲੀਮੀਟਰ ਮੀਂਹ ਪਿਆ। ਪੂਰਬੀ ਉਪਨਗਰਾਂ ਵਿੱਚ 29.44 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਪੱਛਮੀ ਉਪਨਗਰਾਂ ਵਿੱਚ 18.88 ਮਿਲੀਮੀਟਰ ਮੀਂਹ ਪਿਆ। ਅਧਿਕਾਰੀਆਂ ਨੇ ਯਾਤਰੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਦਿਨ ਭਰ ਰੁਕ-ਰੁਕ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਲਈ, ਆਪਣੀ ਯਾਤਰਾ ਦੀ ਯੋਜਨਾ ਧਿਆਨ ਨਾਲ ਬਣਾਓ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਧਿਆਨ ਨਾਲ ਬਣਾਉਣ ਕਿਉਂਕਿ ਦਿਨ ਭਰ ਰੁਕ-ਰੁਕ ਕੇ ਭਾਰੀ ਮੀਹ ਪੈਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here