HomeNationalਦੁੱਧ ਦੀ ਕੀਮਤਾਂ ‘ਚ ਫਿਰ ਵਾਧਾ, ਹੁਣ 70 ਰੁਪਏ ਹੋਇਆ ਇੱਕ ਲੀਟਰ...

ਦੁੱਧ ਦੀ ਕੀਮਤਾਂ ‘ਚ ਫਿਰ ਵਾਧਾ, ਹੁਣ 70 ਰੁਪਏ ਹੋਇਆ ਇੱਕ ਲੀਟਰ ਦਾ ਪੈਕੇਟ

ਬਿਲਾਸਪੁਰ : ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਵੇਰਕਾ, ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਕਾਮਧੇਨੂ ਹਿੱਤਕਾਰੀ ਮੰਚ ਨੇ ਵੀ ਆਪਣੇ ਵਿਆਸਧੇਨੂ ਬ੍ਰਾਂਡ ਦੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਦੁੱਧ ਦੇ ਨਾਲ-ਨਾਲ ਪਨੀਰ ਅਤੇ ਦਹੀਂ ਦੇ ਭਾਅ ਵੀ ਵਧਾ ਦਿੱਤੇ ਗਏ ਹਨ।

ਕੰਪਨੀ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪੈਕੇਟ ਵਾਲੇ ਦੁੱਧ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਇੱਕ ਲੀਟਰ ਦੁੱਧ ਦਾ ਪੈਕੇਟ 66 ਰੁਪਏ ਦੀ ਬਜਾਏ 70 ਰੁਪਏ ਵਿੱਚ ਮਿਲੇਗਾ। ਇਸੇ ਤਰ੍ਹਾਂ 500 ਗ੍ਰਾਮ ਵਾਲੇ ਪੈਕੇਟ ਦੀ ਕੀਮਤ 33 ਰੁਪਏ ਤੋਂ ਵਧਾ ਕੇ 35 ਰੁਪਏ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਡਬਲ ਟੋਨਡ ਮਿਲਕ (DTM) ਦੀ ਕੀਮਤ ਵਿੱਚ ਵੀ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ ਪਨੀਰ ਹੁਣ 50 ਰੁਪਏ ਮਹਿੰਗਾ ਹੋ ਕੇ 400 ਰੁਪਏ ਪ੍ਰਤੀ ਕਿਲੋਗ੍ਰਾਮ ਮਿਲੇਗਾ, ਜਦਕਿ ਦਹੀਂ ਦੀ ਕੀਮਤ 20 ਰੁਪਏ ਵਧਾ ਕੇ 120 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਕਾਮਧੇਨੂ ਦੇ ਹਿਮਾਚਲ ਪ੍ਰਦੇਸ਼ ਵਿੱਚ ਦੋ ਪਲਾਂਟ ਚੱਲ ਰਹੇ ਹਨ। ਇਨ੍ਹਾਂ ਵਿੱਚ ਬਿਲਾਸਪੁਰ ਦੇ ਨਮਹੋਲ ਪਲਾਂਟ ਵਿੱਚ ਰੋਜ਼ਾਨਾ 30 ਹਜ਼ਾਰ ਲੀਟਰ ਅਤੇ ਸੋਲਨ ਦੇ ਹਰੀਪੁਰ ਪਲਾਂਟ ਵਿੱਚ 15 ਹਜ਼ਾਰ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ।

ਇਸ ਸੰਸਥਾ ਨਾਲ ਲਗਭਗ 5 ਹਜ਼ਾਰ ਡੇਅਰੀ ਕਿਸਾਨ ਪਰਿਵਾਰ ਜੁੜੇ ਹੋਏ ਹਨ। ਇਨ੍ਹਾਂ ਕਿਸਾਨਾਂ ਤੋਂ ਦੁੱਧ ਇਕੱਠਾ ਕਰਕੇ ਬਾਜ਼ਾਰ ਵਿੱਚ ਸਪਲਾਈ ਕੀਤਾ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments