HomePunjabਰੇਲਵੇ ਵਿਭਾਗ ਨੇ ਦੋ ਜੋੜੀਆਂ ਯਾਤਰੀ ਟਰੇਨਾਂ ਨੂੰ 30 ਨਵੰਬਰ ਤੱਕ ਕੀਤਾ...

ਰੇਲਵੇ ਵਿਭਾਗ ਨੇ ਦੋ ਜੋੜੀਆਂ ਯਾਤਰੀ ਟਰੇਨਾਂ ਨੂੰ 30 ਨਵੰਬਰ ਤੱਕ ਕੀਤਾ ਰੱਦ

ਰੂਪਨਗਰ: ਪੰਜਾਬ ਦੇ ਰੇਲ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਰੇਲਵੇ ਵਿਭਾਗ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਲੰਘਣ ਵਾਲੀਆਂ ਦੋ ਜੋੜੀਆਂ ਯਾਤਰੀ ਟਰੇਨਾਂ ਨੂੰ 30 ਨਵੰਬਰ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਫੈਸਲੇ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਰੱਦ ਕੀਤੀਆਂ ਗਈਆਂ ਟਰੇਨਾਂ ਵਿੱਚ ਨੰਬਰ 74991 ਅਤੇ 74992 ਸ਼ਾਮਲ ਹਨ, ਜੋ ਦੌਲਤਪੁਰ ਚੌਕ ਤੋਂ ਅੰਬਾਲਾ ਕੈਂਟ ਜੰਕਸ਼ਨ ਤੱਕ ਚੰਡੀਗੜ੍ਹ ਰਾਹੀਂ ਚੱਲਦੀਆਂ ਹਨ। ਇਸ ਤੋਂ ਇਲਾਵਾ ਟਰੇਨ ਨੰਬਰ 64516, ਜੋ ਨੰਗਲ ਡੈਮ ਤੋਂ ਅੰਬਾਲਾ ਕੈਂਟ ਜਾਂਦੀ ਹੈ ਅਤੇ ਟਰੇਨ ਨੰਬਰ 64517, ਜੋ ਅੰਬਾਲਾ ਕੈਂਟ ਤੋਂ ਨੰਗਲ ਡੈਮ ਲਈ ਸਰਹਿੰਦ ਰਾਹੀਂ ਚੱਲਦੀ ਹੈ, ਵੀ ਰੱਦ ਰਹਿਣਗੀਆਂ।

ਅੰਬਾਲਾ ਰੇਲਵੇ ਡਿਵੀਜ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਮੋਹਾਲੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਖਰੜ ਵਿਖੇ ਰੇਲਵੇ ਟਰੈਕ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸੇ ਕਾਰਨ ਇਨ੍ਹਾਂ ਟਰੇਨਾਂ ਦੀ ਆਵਾਜਾਈ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਇਹ ਯਾਤਰੀ ਟਰੇਨਾਂ ਪਿਛਲੇ ਕਈ ਮਹੀਨਿਆਂ ਤੋਂ ਰੱਦ ਚੱਲ ਰਹੀਆਂ ਹਨ। ਇਸ ਕਾਰਨ ਰੂਪਨਗਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਪੀ.ਜੀ.ਆਈ. ਚੰਡੀਗੜ੍ਹ, ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments