ਜਲੰਧਰ ‘ਚ ਚੋਰਾਂ ਨੇ ਦਿੱਤਾ ਇਸ ਵਾਰਦਾਤ ਨੂੰ ਅੰਜ਼ਾਮ

0
254

ਜਲੰਧਰ : ਅੱਜ ਸਵੇਰੇ ਗਦਾਈਪੁਰ ਇਲਾਕੇ ‘ਚ ਸਥਿਤ ਅਮਿਤ ਜਵੈਲਰਜ਼ (Amit Jewelers) ਨਾਂ ਦੇ ਸ਼ੋਅਰੂਮ ‘ਚ ਚੋਰਾਂ ਨੇ ਦਾਖਲ ਹੋ ਕੇ 40-50 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਸਮਾਲਪੁਰ ਮਸੰਦਾ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ 8 ਤੋਂ 10 ਦੀ ਗਿਣਤੀ ‘ਚ ਸਨ। ਸ਼ੋਅਰੂਮ ਦੇ ਮਾਲਕ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4 ਵਜੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਸ਼ਟਰ ਖੁੱਲ੍ਹੇ ਹਨ। ਜਦੋਂ ਉਹ ਤੁਰੰਤ ਆਪਣੇ ਭਰਾ ਸਮੇਤ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਚੋਰਾਂ ਨੇ ਸ਼ੋਅਰੂਮ ਦਾ ਅਗਲਾ ਸ਼ੀਸ਼ਾ ਵੀ ਤੋੜਿਆ ਹੋਇਆ ਸੀ। ਅੰਦਰੋਂ ਸਭ ਕੁਝ ਵੀ ਗਾਇਬ ਸੀ।

ਸੂਚਨਾ ਮਿਲਦੇ ਹੀ ਥਾਣਾ 8, ਚੌਂਕੀ ਫੋਕਲ ਪੁਆਇੰਟ, ਡਾਗ ਸਕਵਾਇਡ ਟੀਮ ਅਤੇ ਹੋਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਜਾਂਚ ਕਰਦੇ ਹੋਏ ਡਾਗ ਸਕੁਐਡ ਦੀ ਟੀਮ ਸ਼ੋਅਰੂਮ ਦੇ ਪਿੱਛੇ ਸੁੱਖੀ ਨਹਿਰ ‘ਤੇ ਪਹੁੰਚੀ, ਜਿੱਥੇ ਖਾਲੀ ਤਿਜੋਰੀਆਂ ਪਈਆਂ ਸਨ। ਅਮਿਤ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਕਰੀਬ 40 ਕਿਲੋ ਚਾਂਦੀ ਅਤੇ 400 ਗ੍ਰਾਮ ਸੋਨੇ ਸਮੇਤ 12 ਹਜ਼ਾਰ ਰੁਪਏ ਵੀ ਗਾਇਬ ਸਨ। 8 ਤੋਂ 10 ਚੋਰ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਸੀ.ਸੀ.ਟੀ.ਵੀ ਦੇ ਆਧਾਰ ‘ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨੇੜਲੇ ਸ੍ਰੀ ਨਾਥ ਜਵੈਲਰਜ਼ ਵਿੱਚ ਵੀ ਚੋਰ ਦਾਖਲ ਹੋਏ ਪਰ ਦੁਕਾਨ ਮਾਲਕ ਹਰ ਰੋਜ਼ ਆਪਣਾ ਸਾਰਾ ਸਾਮਾਨ ਆਪਣੇ ਨਾਲ ਲੈ ਜਾਂਦਾ ਹੈ, ਜਿਸ ਕਾਰਨ ਚੋਰੀ ਹੋਣ ਤੋਂ ਬਚਾਅ ਹੋ ਗਿਆ।

LEAVE A REPLY

Please enter your comment!
Please enter your name here