ਪਟਿਆਲਾ : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਬੀ.ਡੀ.ਪੀ.ਓ ਦਫ਼ਤਰ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ। ਇਹ ਹੰਗਾਮਾ ਉਸ ਵੇਲੇ ਵਾਪਰਿਆ ਜਦੋਂ ਬੋਲੀ ਲਗ ਰਹੀ ਸੀ ਅਤੇ ਦੋ ਵੱਖ ਵੱਖ ਧਿਰਾਂ ਵਿਚਕਾਰ ਝਗੜਾ ਹੋ ਗਿਆ। ਇਹ ਦੋ ਧਿਰਾਂ ਕਿਸਾਨ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਸਬੰਧਤ ਦੱਸੀ ਜਾ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤੀ ਜ਼ਮੀਨ ਦੀ ਬੋਲੀ ਵਿਚ ਪਾਰਦਰਸ਼ਤਾ ਅਤੇ ਹੱਕਾਂ ਨੂੰ ਲੈ ਕੇ ਦੋਨੋਂ ਧਿਰਾਂ ਵਿਚਕਾਰ ਤਕਰਾਰ ਹੋ ਗਈ, ਜੋ ਆਹਿਸਤਾ-ਆਹਿਸਤਾ ਹੰਗਾਮੇ ਵਿੱਚ ਬਦਲ ਗਈ। ਦੋਨੋ ਪਾਸਿਆਂ ਤੋਂ ਉਤਸ਼ੇਪੂਣ ਨਾਅਰੇਬਾਜ਼ੀ ਹੋਈ ਅਤੇ ਮੁਲਾਜ਼ਮ ਵੀ ਸਥਿਤੀ ਨੂੰ ਸੰਭਾਲਣ ਵਿੱਚ ਪਰੇਸ਼ਾਨ ਨਜ਼ਰ ਆਏ।
ਇਸ ਹੰਗਾਮੇ ਕਾਰਨ ਬੀ.ਡੀ.ਪੀ.ਓ ਦਫ਼ਤਰ ‘ਚ ਕੁਝ ਸਮੇਂ ਲਈ ਕੰਮ ਰੁਕ ਗਿਆ। ਮੌਕੇ ‘ਤੇ ਪੁਲਿਸ ਨੇ ਹਾਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਧਿਰਾਂ ਨੂੰ ਵੱਖ ਕੀਤਾ। ਹਾਲਾਂਕਿ ਕਿਸੇ ਵੀ ਵੱਡੇ ਹਾਨੀ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।









