ਸੀਮੈਂਟ ਨਾਲ ਭਰਿਆ ਟਰਾਲਾ ਈਕੋ ਮਾਰੂਤੀ ‘ਤੇ ਪਲਟਿਆ , 9 ਦੀ ਮੌਤ

0
187

ਝਾਬੂਆ : ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਠੰਡਲਾ ਝਾਬੂਆ ਸਟੇਡ ਮਾਰਗ ‘ਤੇ ਪਿੰਡ ਸਜੇਲੀ ਦੇ ਰੇਲਵੇ ਫਾਟਕ ਨੇੜੇ ਇਕ ਭਿਆਨਕ ਹਾਦਸਾ ਵਾਪਰਿਆ। ਜਿਸ ਵਿੱਚ ਇਕ ਵਾਹਨ ਹੇਠ ਆਉਣ ਨਾਲ 2 ਪਰਿਵਾਰਾਂ ਦੇ 9 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ 4 ਬੱਚੇ, 3 ਔਰਤਾਂ ਅਤੇ 2 ਪੁਰਸ਼ਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਇਕ ਔਰਤ ਅਤੇ ਇਕ ਕੁੜੀ ਗੰਭੀਰ ਜ਼ਖਮੀ ਹਨ।

ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਰਿਵਾਰ ਕਲਿਆਣਪੁਰਾ ਨੇੜੇ ਭਾਵਪੁਰਾ ਪਿੰਡ ਤੋਂ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਫਿਰ ਸਜੇਲੀ ਰੇਲਵੇ ਫਾਟਕ ਨੇੜੇ ਨਿਰਮਾਣ ਅਧੀਨ ਪੁਲ ਦੇ ਕੋਲ ਲੰਘਦਾ ਇਕ ਸੀਮੈਂਟ ਨਾਲ ਭਰਿਆ ਟਰਾਲਾ ਈਕੋ ਮਾਰੂਤੀ ‘ਤੇ ਪਲਟ ਗਿਆ। ਜਿਸ ਵਿੱਚ ਈਕੋ ਪੂਰੀ ਤਰ੍ਹਾਂ ਟਰਾਲੇ ਹੇਠ ਦਬ ਗਈ। 9 ਲੋਕਾਂ ਦੀ ਕੁਚਲਣ ਤੋਂ ਬਾਅਦ ਮੌਕੇ ‘ਤੇ ਹੀ ਮੌਤ ਹੋ ਗਈ।

ਸਾਰੇ ਮ੍ਰਿਤਕ ਸ਼ਿਵਗੜ੍ਹ ਮਹੂਦ ਮੇਘਨਗਰ ਜ਼ਿਲ੍ਹਾ ਝਾਬੂਆ ਦੇ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਠੰਡਲਾ ਅਤੇ ਮੇਘਨਗਰ ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਨਜ਼ਦੀਕੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਹੋਇਆ। ਫਿਲਹਾਲ ਟਰਾਲਾ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here