ਦੀਨਾਨਗਰ : ਦੀਨਾਨਗਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ ਪਿੰਡ ਸਿੰਘੋਵਾਲ ਬਾਈਪਾਸ ‘ਤੇ ਪਿਆਜ਼ਾਂ ਨਾਲ ਭਰਿਆ ਇੱਕ ਟਰੱਕ, ਨੰਬਰ ਪੀਬੀ 22 ਆਰ 7768, ਅਚਾਨਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ਤੋਂ ਲਗਭਗ 10 ਤੋਂ 15 ਫੁੱਟ ਹੇਠਾਂ ਡਿੱਗ ਗਿਆ ਅਤੇ ਪਲਟ ਗਿਆ, ਪਰ ਇਸ ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਕੰਡਕਟਰ ਵਾਲ-ਵਾਲ ਬਚ ਗਏ। ਡਰਾਈਵਰ ਨਵੀਨ ਅਨੁਸਾਰ ਇਹ ਟਰੱਕ ਰਾਜਸਥਾਨ ਦੇ ਜੋਧਪੁਰ ਤੋਂ ਪਿਆਜ਼ ਲੈ ਕੇ ਪਠਾਨਕੋਟ ਜਾ ਰਿਹਾ ਸੀ।
ਜਦੋਂ ਇਹ ਸਿੰਘੋਵਾਲ ਬਾਈਪਾਸ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇੱਕ ਹੋਰ ਟਰੱਕ ਨੇ ਲੰਘਦੇ ਸਮੇਂ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਸੜਕ ਤੋਂ ਹੇਠਾਂ ਜਾ ਡਿੱਗਿਆ। ਇਸ ਸਮੇਂ ਟਰੱਕ ਵਿੱਚ ਲੱਦੇ ਸਾਰੇ ਪਿਆਜ਼ ਇਧਰ-ਉਧਰ ਖਿੰਡ ਗਏ ਅਤੇ ਟਰੱਕ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ।









