ਪਟਿਆਲਾ ‘ਚ ਆਏ ਤੂਫ਼ਾਨ ਨੇ ਮਚਾਇਆ ਕਹਿਰ , ਲੋਕਾਂ ਨੂੰ ਕਰਨਾ ਪਿਆ ਮੁਸੀਬਤਾਂ ਦਾ ਸਾਹਮਣਾ

0
130

ਪਟਿਆਲਾ : ਪਟਿਆਲਾ ਜ਼ਿਲ੍ਹੇ ‘ਚ ਬੀਤੀ ਸ਼ਾਮ ਆਏ ਚੱਲੀ ਤੇਜ਼ ਹਨ੍ਹੇਰੀ ਨੇ ਕਈ ਥਾਵਾਂ ‘ਤੇ ਕਹਿਰ ਮਚਾਇਆ। ਤੇਜ਼ ਹਨੇਰੀ ਨੇ ਦਰਜਨਾਂ ਦਰੱਖਤ ਸੜਕਾਂ ’ਤੇ ਡਿਗਾ ਦਿੱਤੇ, ਜਿਸ ਨਾਲ ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ, ਅਤੇ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਬਿਜਲੀ ਦੇ ਬਹੁਤ ਸਾਰੇ ਖੰਭੇ ਧਰਤੀ ‘ਤੇ ਵਿਛ ਗਏ ਅਤੇ ਕਈ ਘੰਟਿਆਂ ਤੋਂ ਬਿਜਲੀ ਗੁੱਲ ਰਹੀ। ਲੰਘੇ 2 ਦਿਨਾਂ ਤੋਂ ਪੈ ਰਹੀ ਜ਼ਬਰਦਸਤ ਗਰਮੀ ਕਾਰਨ ਮੌਸਮ ਵਿਭਾਗ ਨੇ ਭਾਰੀ ਤੂਫ਼ਾਨ ਅਤੇ ਮੀਂਹ ਦੀ ਚਿਤਾਵਨੀ ਦਿੱਤੀ ਹੋਈ ਸੀ। ਹਾਲਾਂਕਿ ਜ਼ਿਲ੍ਹੇ ‘ਚ ਸਿਰਫ਼ ਬੂੰਦਾਬਾਂਦੀ ਹੀ ਹੋਈ, ਜਿਸ ਨਾਲ ਥੋੜ੍ਹੀ ਦੇਰ ਗਰਮੀ ਤੋਂ ਰਾਹਤ ਮਿਲੀ ਪਰ ਜੋ ਨੁਕਸਾਨ ਹੋਇਆ, ਉਸ ਦੀ ਭਰਪਾਈ ਨਹੀਂ ਹੋ ਸਕੇਗੀ।

ਗਰਮੀ ਦੌਰਾਨ ਅਚਾਨਕ ਹੀ ਹਵਾ ਨਾਲ ਪਏ ਮੀਂਹ ਨੇ ਮੌਸਮ ਨੂੰ ਇਕਦਮ ਖੁਸ਼ਗਵਾਰ ਕਰ ਦਿੱਤਾ। ਤੇਜ਼ ਹਵਾ ਕਾਰਨ ਬਿਜਲੀ ਦੇ ਖੰਭੇ ਵੀ ਸੜਕਾਂ ’ਤੇ ਡਿੱਗ ਗਏ, ਜਿਸ ਨਾਲ ਹਵਾ ਦੇ ਚੱਲਦਿਆਂ ਹੀ ਬੇਸ਼ੱਕ ਬਿਜਲੀ ਬੰਦ ਕਰ ਦਿੱਤੀ ਗਈ ਸੀ ਪਰ ਖੰਭੇ ਡਿੱਗਣ ਨਾਲ ਬਿਜਲੀ ਸਪਲਾਈ ਹੋਰ ਵੀ ਲੰਬੇ ਸਮੇਂ ਤੱਕ ਪ੍ਰਭਾਵਿਤ ਹੋਈ ਕਿਉਂਕਿ ਜਿਨ੍ਹਾਂ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗ ਗਏ, ਉੱਥੇ ਬਿਜਲੀ ਚਲੇ ਜਾਣ ਤੋਂ ਬਾਅਦ ਮੌਸਮ ਦੇ ਠੀਕ ਹੋਣ ਤੱਕ ਬਿਜਲੀ ਮੁੜ ਚਾਲੂ ਹੋਣੀ ਮੁਸ਼ਕਲ ਹੋ ਜਾਂਦੀ ਹੈ।

ਕਈ ਦਰੱਖਤ ਕਾਰਾਂ ’ਤੇ ਡਿੱਗ ਗਏ, ਲੋਕਾਂ ਦੇ ਸ਼ੈੱਡ ਉੱਡ ਗਏ, ਚਾਰੇ ਪਾਸੇ ਹਫੜਾ-ਦਫੜੀ ਵਾਲਾ ਮਾਹੌਲ ਰਿਹਾ। ਕੁੱਝ ਦਿਨ ਪਹਿਲਾਂ ਆਏ ਅਜਿਹੇ ਹੀ ਤੂਫ਼ਾਨ ਨੇ ਪਟਿਆਲਾ ਦਾ ਬੜਾ ਨੁਕਸਾਨ ਕੀਤਾ ਸੀ।

LEAVE A REPLY

Please enter your comment!
Please enter your name here