ਮੌਸਮ ਵਿਭਾਗ ਨੇ ਕਈ ਜ਼ਿਲਿਆਂ ‘ਚ ਜਾਰੀ ਕੀਤਾ ਗਰਮ ਲੂ ਦਾ ਅਲਰਟ

0
147

ਨਵੀਂ ਦਿੱਲੀ : ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਇੱਕ ਪਾਸੇ, ਦੇਸ਼ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਭਿਆਨਕ ਗਰਮੀ ਲੋਕਾਂ ‘ਤੇ ਕਹਿਰ ਢਾਹ ਰਹੀ ਹੈ, ਉੱਥੇ ਹੀ ਦੂਜੇ ਪਾਸੇ, ਉੱਤਰ-ਪੂਰਬੀ ਅਤੇ ਦੱਖਣੀ ਰਾਜਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ।

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਕਈ ਰਾਜਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਰਾਜਧਾਨੀ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਗਰਮ ਲੂ ਦਾ ਪ੍ਰਭਾਵ ਜਾਰੀ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਹਰਿਆਣਾ ਦੇ ਕਈ ਜ਼ਿਲਿਆਂ ਵਿੱਚ ਵੀ ਤੇਜ਼ ਗਰਮੀ ਦੇ ਕਾਰਨ ਯੇਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

– ਹੀਟਵੇਵ ਦਾ ਕਹਿਰ

ਆਈ.ਐਮ.ਡੀ ਦੇ ਅਨੁਸਾਰ, ਅਗਲੇ 48 ਘੰਟਿਆਂ ਤੱਕ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦਾ ਪ੍ਰਭਾਵ ਬਣਿਆ ਰਹੇਗਾ। ਖਾਸ ਕਰਕੇ ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਬਿਹਾਰ ਅਤੇ ਦਿੱਲੀ-ਐਨ.ਸੀ.ਆਰ ਦੇ ਖੇਤਰਾਂ ਵਿੱਚ, ਦਿਨ ਵੇਲੇ ਬਾਹਰ ਜਾਣਾ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਲੋਕਾਂ ਨੂੰ ਹਾਈਡਰੇਟਿਡ ਰਹਿਣ ਅਤੇ ਦੁਪਹਿਰ ਵੇਲੇ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਦੂਜੇ ਪਾਸੇ, ਉੱਤਰੀ-ਪੂਰਬੀ ਭਾਰਤ ਦੇ ਰਾਜਾਂ ਜਿਵੇਂ ਕਿ ਅਸਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਹੋਈ ਹੈ। ਇਸਦੇ ਨਾਲ ਹੀ ਕੇਰਲ, ਕਰਨਾਟਕ ਅਤੇ ਤਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਵੀ ਪ੍ਰੀ-ਮਾਨਸੂਨੀ ਮੀਂਹ ਵਰਣ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਉਥੇ ਦੇ ਤਾਪਮਾਨ ਵਿੱਚ ਗਰਾਵਟ ਦਰਜ ਕੀਤੀ ਗਈ ਹੈ।

ਆਈ.ਐਮ.ਡੀ ਦੀ ਭਵਿੱਖਬਾਣੀ:

ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਹੀ ਦੱਖਣ-ਪੱਛਮੀ ਮਨਸੂਨ ਕੇਰਲ ਤਟ ਤੋਂ ਦਸਤਕ ਦੇਣ ਵਾਲੀ ਹੈ, ਜੋ ਜੂਨ ਦੇ ਪਹਿਲੇ ਹਫ਼ਤੇ ਵਿੱਚ ਪੂਰੇ ਦੱਖਣ ਭਾਰਤ ਨੂੰ ਕਵਰ ਕਰ ਸਕਦੀ ਹੈ। ਇਸ ਵਾਰੀ ਮਨਸੂਨ ਸਧਾਰਣ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਰਾਜਸਥਾਨ ਵਿੱਚ ਧੂੜ ਭਰੀ ਹਨੇਰੀ ਅਤੇ ਮੀਂਹ ਦਾ ਪ੍ਰਕੋਪ

ਰਾਜਸਥਾਨ ਵਿੱਚ ਵੀ ਮੌਸਮ ਬਦਲ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭੀਲਵਾੜਾ ਵਿੱਚ ਤੇਜ਼ ਹਵਾਵਾਂ ਨੇ ਟੋਲ ਪਲਾਜ਼ਾ ਦੇ ਟੀਨ ਸ਼ੈੱਡ ਨੂੰ ਉਡਾ ਦਿੱਤਾ, ਜਿਸ ਨਾਲ ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਆਈ.ਐਮ.ਡੀ ਦੇ ਅਨੁਸਾਰ, ਰਾਜਸਥਾਨ ਵਿੱਚ 25-26 ਮਈ ਨੂੰ ਧੂੜ ਭਰੀ ਹਨੇਰੀ ਅਤੇ ਮੀਂਹ ਦੀ ਸੰਭਾਵਨਾ ਹੈ ਅਤੇ ਇਹ ਸਥਿਤੀ ਅੱਜ ਵੀ ਕੁਝ ਖੇਤਰਾਂ ਵਿੱਚ ਬਣੀ ਰਹਿ ਸਕਦੀ ਹੈ। ਜੈਸਲਮੇਰ ਵਿੱਚ 23 ਮਈ ਨੂੰ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਸੀ। ਹਾਲਾਂਕਿ, 28 ਮਈ ਤੋਂ ਗਰਮੀ ਘੱਟਣ ਹੋਣ ਦੀ ਉਮੀਦ ਹੈ।

– ਜਾਣੋ ਪੰਜਾਬ ਦੇ ਮੌਸਮ ਦੀ ਸਥਿਤੀ

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਜਲੰਧਰ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਅਸਮਾਨ ਸਾਫ਼ ਰਹੇਗਾ ਅਤੇ ਸੂਰਜ ਤੇਜ਼ ਰਹੇਗਾ, ਜਿਸ ਕਾਰਨ ਗਰਮ ਲੂ ਚਲਣ ਦੀ ਸੰਭਾਵਨਾ ਹੈ।

ਹਾਲਾਂਕਿ, ਰਾਹਤ ਦੀ ਖ਼ਬਰ ਇਹ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਥੋੜ੍ਹਾ ਗਿਰਾਵਟ ਦੀ ਸੰਭਾਵਨਾ ਹੈ। 30 ਮਈ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ 31 ਮਈ ਨੂੰ 37 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਤੋਂ ਬਾਅਦ, 1 ਜੂਨ ਤੋਂ ਤਾਪਮਾਨ ਫਿਰ ਵਧ ਸਕਦਾ ਹੈ, ਜੋ 4 ਜੂਨ ਤੱਕ 48 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਭਾਰਤੀ ਮੌਸਮ ਵਿਭਾਗ ਨੇ ਇਸ ਸਾਲ ਪੰਜਾਬ ਅਤੇ ਹਰਿਆਣਾ ਲਈ ਆਮ ਤੋਂ ਵੱਧ ਮਾਨਸੂਨ ਦੀ ਭਵਿੱਖਬਾਣੀ ਕੀਤੀ ਹੈ। ਇਸ ਵਾਰ ਪੰਜਾਬ ਵਿੱਚ ਔਸਤ ਨਾਲੋਂ 115% ਵੱਧ ਬਾਰਿਸ਼ ਹੋਣ ਦੀ ਉਮੀਦ ਹੈ, ਜੋ ਕਿ ਕਿਸਾਨਾਂ ਲਈ ਚੰਗੀ ਖ਼ਬਰ ਹੈ। ਮੌਨਸੂਨ ਦੇ ਆਉਣ ਤੋਂ ਪਹਿਲਾਂ ਸੂਬੇ ਵਿੱਚ ਮਈ ਵਿੱਚ ਆਮ ਤੋਂ ਵੱਧ ਬਾਰਿਸ਼ ਵੀ ਦਰਜ ਕੀਤੀ ਗਈ ਹੈ।

ਨਾਗਰਿਕਾਂ ਲਈ ਸਲਾਹ:

– ਗਰਮੀ ਤੋਂ ਬਚਣ ਲਈ ਹਲਕੇ ਅਤੇ ਸੂਤੀ ਕੱਪੜੇ ਪਾਓ।

– ਧੁੱਪ ਵਿੱਚ ਬਾਹਰ ਜਾਂਦੇ ਸਮੇਂ ਸਿਰ ਢੱਕੋ ਅਤੇ ਧੁੱਪ ਦੀਆਂ ਐਨਕਾਂ ਲਗਾਓ।

– ਜਿੰਨਾ ਹੋ ਸਕੇ ਪਾਣੀ ਪੀਂਦੇ ਰਹੋ।

– ਬਰਸਾਤੀ ਖੇਤਰਾਂ ਵਿੱਚ ਪਾਣੀ ਭਰਨ ਅਤੇ ਫਿਸਲਣ ਵਾਲੀਆਂ ਸੜਕਾਂ ਤੋਂ ਬਚੋ।

LEAVE A REPLY

Please enter your comment!
Please enter your name here