C.B.S.E ਨੇ 10ਵੀਂ ‘ਤੇ 12ਵੀਂ ਜਮਾਤਾਂ ਲਈ ਸਪਲੀਮੈਂਟਰੀ ਦੀ ਤਰੀਕ ਕੀਤੀ ਜਾਰੀ

0
108

ਨਵੀ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 2025 ਲਈ 10ਵੀਂ ਅਤੇ 12ਵੀਂ ਜਮਾਤਾਂ ਲਈ ਸਪਲੀਮੈਂਟਰੀ (ਕੰਪਾਰਟਮੈਂਟ) ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਮਾਰਚ 2025 ਵਿੱਚ ਹੋਈ ਮੁੱਖ ਪ੍ਰੀਖਿਆ ਵਿੱਚ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ੍ਹ ਹੋ ਗਏ ਸਨ।

ਪ੍ਰੀਖਿਆ ਦੀਆਂ ਤਾਰੀਖਾਂ ਅਤੇ ਅਰਜ਼ੀ ਪ੍ਰਕਿਰਿਆ

ਪ੍ਰੀਖਿਆ ਦੀ ਮਿਤੀ: 15 ਜੁਲਾਈ 2025 ਤੋਂ ਸ਼ੁਰੂ ਹੋਵੇਗੀ।

ਅਰਜ਼ੀ ਦੇਣ ਦੀ ਆਖਰੀ ਮਿਤੀ: ਲੇਟ ਫੀਸ ਤੋਂ ਬਿਨਾਂ 17 ਜੂਨ 2025 ਤੱਕ ਅਰਜ਼ੀ ਦਿੱਤੀ ਜਾ ਸਕਦੀ ਹੈ। ਲੇਟ ਫੀਸ ਨਾਲ ਅਰਜ਼ੀ ਦੇਣ ਦੀ ਆਖਰੀ ਮਿਤੀ 18 ਅਤੇ 19 ਜੂਨ 2025 ਨਿਰਧਾਰਤ ਕੀਤੀ ਗਈ ਹੈ।

ਅਰਜ਼ੀ ਦੇਣ ਦੀ ਫੀਸ: ਹਰੇਕ ਵਿਸ਼ੇ ਲਈ 300 ਲਏ ਜਾਣਗੇ। ਲੇਟ ਫੀਸ ਨਾਲ ਅਰਜ਼ੀ ਦੇਣ ‘ਤੇ 2000 ਦੀ ਵਾਧੂ ਫੀਸ ਲੱਗੇਗੀ।

LEAVE A REPLY

Please enter your comment!
Please enter your name here