ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ, ਅਦਾਕਾਰ ਮੁਕੁਲ ਦੇਵ ਦਾ ਹੋਇਆ ਦੇਹਾਂਤ

0
11

ਮੁੰਬਈ : ਮਨੋਰੰਜਨ ਇੰਡਸਟਰੀ  ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਮੁਕੁਲ ਦੇਵ ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਅਦਾਕਾਰ ਨੇ 54 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਜਿਵੇਂ ਹੀ ਅਦਾਕਾਰ ਦੀ ਮੌਤ ਦੀ ਖ਼ਬਰ ਆਈ, ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਅਦਾਕਾਰ ਦੇ ਪਰਿਵਾਰ ਨੂੰ ਵੀ ਵੱਡਾ ਝਟਕਾ ਲੱਗਾ ਹੈ।

ਬਿਮਾਰ ਸੀ ਮੁਕੁਲ ਅਤੇ ਚਲ ਰਿਹਾ ਸੀ ਇਲਾਜ

ਦੱਸਿਆ ਜਾ ਰਿਹਾ ਹੈ ਕਿ ਮੁਕੁਲ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਹ ਹਸਪਤਾਲ ਵਿੱਚ ਇਲਾਜ ਅਧੀਨ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

ਵਿੰਦੂ ਦਾਰਾ ਸਿੰਘ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ- ਮੁਕੁਲ ਹੁਣ ਆਪਣੇ ਆਪ ਨੂੰ ਵੱਡੇ ਪਰਦੇ ‘ਤੇ ਨਹੀਂ ਦੇਖ ਸਕਣਗੇ। ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ, ਮੁਕੁਲ ਆਪਣੇ ਆਪ ਨੂੰ ਅਲੱਗ ਕਰ ਰਿਹਾ ਸੀ ਅਤੇ ਘਰੋਂ ਬਾਹਰ ਵੀ ਨਹੀਂ ਨਿਕਲ ਸੀ ਅਤੇ ਨਾ ਹੀ ਕਿਸੇ ਨੂੰ ਮਿਲਿਆ ਸੀ। ਮੁਕੁਲ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਇੱਕ ਸ਼ਾਨਦਾਰ ਇਨਸਾਨ ਸੀ ਅਤੇ ਅਸੀਂ ਸਾਰੇ ਉਨ੍ਹਾਂ ਨੂੰ ਯਾਦ ਕਰਾਂਗੇ।

ਮੁਕੁਲ ਦਾ ਅੰਤਿਮ ਸੰਸਕਾਰ ਕਦੋਂ ਹੋਵੇਗਾ?

ਮੁਕੁਲ ਦੇਵ ਦੇ ਦੇਹਾਂਤ ਕਾਰਨ ਉਨ੍ਹਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਮੁਕੁਲ ਦੇ ਭਰਾ ਅਤੇ ਅਦਾਕਾਰ ਰਾਹੁਲ ਦੇਵ ਨੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੁਕੁਲ ਦਾ ਕੱਲ੍ਹ ਰਾਤ ਦਿੱਲੀ ਵਿੱਚ ਦੇਹਾਂਤ ਹੋ ਗਿਆ। ਮੁਕੁਲ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਦਿੱਲੀ ਵਿੱਚ ਕੀਤਾ ਜਾਵੇਗਾ।

LEAVE A REPLY

Please enter your comment!
Please enter your name here