ਇੰਗਲੈਂਡ ਦਾ ਦੌਰੇ ਉੱਤੇ ਜਾਵੇਗੀ ਭਾਰਤੀ ਟੀਮ , ਇਨ੍ਹਾਂ ਖਿਡਾਰੀਆਂ ਨੂੰ ਕੀਤਾ ਗਿਆ ਸ਼ਾਮਿਲ

0
219

ਨਵੀ ਦਿੱਲੀ : ਭਾਰਤੀ ਦੀ ਕ੍ਰਿਕਟ ਟੀਮ ਅਗਲੇ ਮਹੀਨੇ ਇੰਗਲੈਂਡ ਦਾ ਦੌਰੇ ਉੱਤੇ ਜਾਵੇਗੀ, ਜਿੱਥੇ ਉਹ ਮੇਜ਼ਬਾਨ ਟੀਮ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ ਖੇਡੇਗੀ। ਇਸ ਮਹੱਤਵਪੂਰਨ ਦੌਰੇ ਲਈ ਭਾਰਤੀ ਟੀਮ ਅਤੇ ਨਵੇਂ ਟੈਸਟ ਕਪਤਾਨ ਦਾ ਐਲਾਨ ਕਰ ਦਿੱਤਾ ਗਿਆ ਹੈ। 18 ਮੈਂਬਰੀ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਨੂੰ ਸੌਂਪੀ ਗਈ ਹੈ, ਜਦੋਂ ਕਿ ਰਿਸ਼ਭ ਪੰਤ ਨੂੰ ਉਪ-ਕਪਤਾਨ ਅਤੇ ਵਿਕਟਕੀਪਰ ਬਣਾਇਆ ਗਿਆ ਹੈ। ਕਰੁਣ ਨਾਇਰ ਨੇ ਵੀ ਲੰਬੇ ਸਮੇਂ ਬਾਅਦ ਟੀਮ ਵਿੱਚ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਫਿਟਨੈਸ ਕਾਰਨਾਂ ਕਰਕੇ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਆਲਰਾਊਂਡਰ ਸ਼ਾਰਦੁਲ ਠਾਕੁਰ ਦੀ ਵੀ ਟੈਸਟ ਟੀਮ ਵਿੱਚ ਵਾਪਸੀ ਕਰ ਚੁੱਕੀ ਹੈ।

ਟੀਮ ਚੋਣ ਦੇ ਲਈ ਬੈਠਕ ਮੁੰਬਈ ਸਥਿਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੁੱਖ ਦਫ਼ਤਰ ਵਿੱਚ ਹੋਈ, ਜਿਸ ਵਿੱਚ ਸਕੱਤਰ ਦੇਵਜੀਤ ਸੈਕੀਆ ਅਤੇ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਸਮੇਤ ਹੋਰ ਮੈਂਬਰ ਮੌਜੂਦ ਸਨ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਅਜੀਤ ਅਗਰਕਰ ਨੇ ਟੀਮ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ।

ਇੰਗਲੈਂਡ ਦੌਰੇ ਲਈ ਚੁਣੀ ਗਈ 18 ਮੈਂਬਰੀ ਭਾਰਤੀ ਟੈਸਟ ਟੀਮ ਇਸ ਪ੍ਰਕਾਰ ਹੈ:

ਸ਼ੁਭਮਨ ਗਿੱਲ (ਕਪਤਾਨ ਯਸ਼ਸਵੀ ਜੈਸਵਾਲ, ਕੇਐੱਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਉਪ-ਕਪਤਾਨ/ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਅਭਿਮੰਨਿਊ ਈਸਵਰਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਦੀਪ, ਕ੍ਰਿਸ਼ਣ ਅਰਸ਼,  ਦੀਪ, ਕ੍ਰਿਸ਼ਣ, ਵਾਸਿੰਗ ਸਿੰਘ, ਕੁਲਦੀਪ ਯਾਦਵ।

LEAVE A REPLY

Please enter your comment!
Please enter your name here