ਦੋ ਸਕੇ ਭਰਾਵਾਂ ਨੇ ਮਾਰ ’ਤਾ ਬੰਦਾ.. ਮਗਰੋਂ ਨਹਿਰ ‘ਚ ਸੁੱਟੀ ਲਾਸ਼

0
17

ਫਤਿਹਗੜ੍ਹ ਸਾਹਿਬ : ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਵਿੱਚ ਆਪਸੀ ਰੰਜਿਸ਼ ਦੇ ਚਲਦਿਆਂ 2 ਸਕੇ ਭਰਾਵਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਸ਼ਰਾਬ ਪਿਲਾ ਕੇ ਕੁੱਟਮਾਰ ਕਰਨ ਉਪਰੰਤ ਨਹਿਰ ਵਿੱਚ ਸੁੱਟ ਕੇ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਤੇ ਮ੍ਰਿਤਕ ਗੁਰਚਰਨ ਸਿੰਘ ਦੀ ਡੈਡ ਬੋਡੀ ਸਾਨੀਪੁਰ ਨਹਿਰ ਵਿੱਚੋਂ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ। ਉਧਰ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਕਤਲ ਕਰਨ ਵਾਲੇ ਦੋਵੇਂ ਸਗੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ।

ਡੀ.ਐਸ.ਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਸਿੰਘ ਨੇ ਦੱਸਿਆ ਕਿ 18 ਮਈ ਨੂੰ ਬਲਰਾਜ ਸਿੰਘ ਬੱਬੂ ਅਤੇ ਬੇਅੰਤ ਸਿੰਘ ਕਾਲੂ ਦੋਵੇਂ ਭਰਾਵਾਂ ਨੇ ਗੁਰਚਰਨ ਸਿੰਘ ਨਾਲ ਪਹਿਲਾਂ ਸ਼ਰਾਬ ਪੀਤੀ ਸੀ ਅਤੇ ਕਿਸੇ ਗੱਲੋਂ ਤਕਰਾਰਬਾਜ਼ੀ ਤੇ ਪਹਿਲਾਂ ਚਲੀ ਆ ਰਹੀ ਰੰਜਿਸ਼ ਹੋਣ ਕਾਰਨ ਮੋਟਰ ਸਾਈਕਲ ਤੇ ਬਿਠਾ ਕੇ ਭਾਖੜਾ ਨਹਿਰ ਤੇ ਲਏ ਗਏ ਜਿੱਥੇ ਉਸ ਨਾਲ ਕੁੱਟਮਾਰ ਕਰਨ ਉਪਰੰਤ ਨਹਿਰ ਵਿੱਚ ਸੁੱਟ ਦਿੱਤਾ ।

ਉਨ੍ਹਾਂ ਨੇ ਦੱਸਿਆ ਕਿ ਉਧਰ 18 ਮਈ ਤੋਂ ਗੁੰਮ ਚਲੇ ਆ ਰਹੇ ਗੁਰਚਰਨ ਸਿੰਘ ਦੀ ਪੁਲਿਸ ਵੱਲੋਂ ਵੀ ਭਾਲ ਕੀਤੀ ਜਾ ਰਹੀ ਸੀ ਤੇ ਮ੍ਰਿਤਕ ਗੁਰਚਰਨ ਸਿੰਘ ਦੀ ਸਰਹੰਦ ਦੇ ਸਾਨੀਪੁਰ ਨਹਿਰ ਵਿੱਚੋਂ ਲਾਸ਼ ਮਿਲਣ ਉਪਰੰਤ ਜਾਂਚ ਕਰਨ ਤੇ ਕਤਲ ਕਰਨ ਵਾਲੇ ਦੋਵੇਂ ਸਗੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨਾਂ ਨੂੰ ਫਤਿਹਗੜ੍ਹ ਸਾਹਿਬ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।

LEAVE A REPLY

Please enter your comment!
Please enter your name here