ਭਾਜਪਾ ਵੱਲੋਂ ਪੂਰੇ ਹਰਿਆਣਾ ‘ਚ ਅੱਜ ਕੱਢੀ ਜਾਵੇਗੀ ਆਪ੍ਰੇਸ਼ਨ ਸਿੰਦੂਰ ਤਿਰੰਗਾ ਯਾਤਰਾ

0
32

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਹਰਿਆਣਾ ਭਰ ਵਿੱਚ ਆਪ੍ਰੇਸ਼ਨ ਸਿੰਦੂਰ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਇਹ ਯਾਤਰਾ ਕੱਢੀ ਜਾ ਰਹੀ ਹੈ। ਇਸ ਯਾਤਰਾ ਲਈ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਡਿਊਟੀ ‘ਤੇ ਲਗਾਇਆ ਗਿਆ ਹੈ। ਅੱਜ ਅਤੇ ਭਲਕੇ ਕੱਢੀ ਜਾਣ ਵਾਲੀ ਆਪ੍ਰੇਸ਼ਨ ਸਿੰਦੂਰ ਤਿਰੰਗਾ ਯਾਤਰਾ ਲਈ ਲੋਕ ਸਭਾ ਹਲਕਾ-ਵਾਰ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।

ਇਹ ਯਾਤਰਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਦੀ ਅਗਵਾਈ ਹੇਠ ਕੱਢੀ ਜਾਵੇਗੀ। ਅੰਬਾਲਾ ਵਿੱਚ ਰਾਜ ਸਭਾ ਮੈਂਬਰ ਰੇਖਾ ਸ਼ਰਮਾ, ਸੋਨੀਪਤ ਵਿੱਚ ਰਾਜ ਸਭਾ ਮੈਂਬਰ ਕਾਰਤੀਕੇਯ ਸ਼ਰਮਾ, ਰੋਹਤਕ ਵਿੱਚ ਰਾਮਚੰਦਰ ਜਾਂਗੜਾ, ਹਿਸਾਰ ਵਿੱਚ ਰਾਜ ਸਭਾ ਮੈਂਬਰ ਕਿਰਨ ਚੌਧਰੀ ਅਤੇ ਸਿਰਸਾ ਵਿੱਚ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੂੰ ਤਿਰੰਗਾ ਯਾਤਰਾ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ।

ਕੁਰੂਕਸ਼ੇਤਰ ਵਿੱਚ ਲੋਕ ਸਭਾ ਮੈਂਬਰ ਨਵੀਨ ਜਿੰਦਲ ਅਤੇ ਭਿਵਾਨੀ ਮਹਿੰਦਰਗੜ੍ਹ ਵਿੱਚ ਲੋਕ ਸਭਾ ਮੈਂਬਰ ਧਰਮਬੀਰ ਸਿੰਘ ਯਾਤਰਾ ਦੇ ਕੋਆਰਡੀਨੇਟਰ ਹੋਣਗੇ। ਕਰਨਾਲ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ, ਗੁਰੂਗ੍ਰਾਮ ਵਿੱਚ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਫਰੀਦਾਬਾਦ ਵਿੱਚ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੂੰ ਸੰਕਲਪ ਯਾਤਰਾ ਦੀ ਕਮਾਨ ਸੌਂਪੀ ਗਈ ਹੈ।

ਇਸ ਦੇ ਨਾਲ ਹੀ , ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਤੇ ਦਿਨ ਪੰਚਕੂਲਾ ਤੋਂ ਤਿਰੰਗਾ ਯਾਤਰਾ ਦੀ ਸ਼ੁਰੂਆਤ ਕੀਤੀ। ਇਹ ਯਾਤਰਾ ਪੰਚਕੂਲਾ ਦੇ ਸੈਕਟਰ-5 ਦੇ ਯਵਨਿਕਾ ਓਪਨ ਥੀਏਟਰ ਤੋਂ ਸ਼ੁਰੂ ਹੋਈ ਅਤੇ ਮੇਜਰ ਸੰਦੀਪ ਸ਼ੰਕਲਾ ਚੌਕ ‘ਤੇ ਸਮਾਪਤ ਹੋਈ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਰਾਹੀਂ ਪਹਿਲਗਾਮ ਹਮਲੇ ਦਾ ਬਦਲਾ ਲਿਆ ਗਿਆ ਹੈ।

LEAVE A REPLY

Please enter your comment!
Please enter your name here