ਪਾਣੀ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੀ ਲੜਾਈ ‘ਚ ਸ਼ਾਮਲ ਹੋਇਆ ਹਿਮਾਚਲ

0
46

ਹਰਿਆਣਾ : ਪਾਣੀ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਵਿਚਕਾਰ ਲੜਾਈ ਵਧਦੀ ਜਾ ਰਹੀ ਹੈ। ਪੰਜਾਬ ਨਾਲ ਪਾਣੀ ਦੀ ਵੰਡ ਦੀ ਲੜਾਈ ਲੜਨ ਲਈ ਹਰਿਆਣਾ ਸਰਕਾਰ ਨੇ ਤਿਆਰੀ ਕਰ ਲਈ ਹੈ। ਹਰਿਆਣਾ ਸਰਕਾਰ ਨੇ ਅੱਜ ਦੁਪਹਿਰ ਚੰਡੀਗੜ੍ਹ ਵਿੱਚ ਇਕ ਸਰਬ ਪਾਰਟੀ ਮੀਟਿੰਗ ਬੁਲਾਈ । ਜਿਸ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਤੋਂ ਲੈ ਕੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਅਤੇ ਹੋਰ ਆਗੂ ਸ਼ਾਮਲ ਹੋਣਗੇ। ਇਸ ਦੇ ਨਾਲ ਹੀ , ਹੁਣ ਪਾਣੀ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੀ ਲੜਾਈ ਵਿੱਚ ਹਿਮਾਚਲ ਵੀ ਸ਼ਾਮਲ ਹੋ ਗਿਆ ਹੈ।

ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਪਾਣੀ ਹਿਮਾਚਲ ਦਾ ਹੈ, ਪਰ ਲੜਾੲੂ ਪੰਜਾਬ ਅਤੇ ਹਰਿਆਣਾ ਕਰ ਰਹੇ ਹਨ। ਅਸੀਂ ਆਪਣੀ ਬਿਜਲੀ ਦੀ ਰਾਇਲਟੀ ਵਧਾਉਣ ਦੀ ਗੱਲ ਕਰ ਰਹੇ ਹਾਂ। ਬੀ.ਬੀ.ਐਮ.ਬੀ. ਉਸ ਵਿੱਚ ਵੀ ਵਾਧਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਹਿਮਾਚਲ ਦੀ ਰਾਇਲਟੀ ਵਧਾਉਣ ਦੀ ਮੰਗ ਕਰਦੇ ਹਾਂ, ਤਾਂ ਪੰਜਾਬ ਅਤੇ ਹਰਿਆਣਾ ਸਾਡਾ ਸਮਰਥਨ ਨਹੀਂ ਕਰਦੇ। ਅੱਜ ਦੋਵੇਂ ਪਾਣੀ ਨੂੰ ਲੈ ਕੇ ਲੜ ਰਹੇ ਹਨ। ਜਦੋਂ ਭਾਖੜਾ ਡੈਮ ਬਣਿਆ ਸੀ, ਤਾਂ ਹਿਮਾਚਲ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ। ਕਈ ਪਿੰਡ ਤਬਾਹ ਹੋ ਗਏ ਸਨ, ਸੈਂਕੜੇ ਬੇਘਰ ਹੋ ਗਏ ਸਨ।

ਇਸ ਦੌਰਾਨ, ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਪਹਿਲਗਾਮ ਮੁੱਦੇ ‘ਤੇ ਬੀਤੇ ਦਿਨ ਸਾਡੀ ਸੀ.ਡਬਲਯੂ.ਸੀ. ਦੀ ਮੀਟਿੰਗ ਹੋਈ ਹੈ। ਸਰਕਾਰ ਦੇ ਨਾਲ ਕਾਂਗਰਸ ਪਾਰਟੀ ਖੜ੍ਹੀ ਹੈ। ਪਾਕਿਸਤਾਨ ਅਤੇ ਦੇਸ਼ ਦੇ ਖ਼ਿਲਾਫ਼ ਸਭ ਤੋਂ ਵੱਧ ਕੁਰਬਾਨੀਆਂ ਕਾਂਗਰਸ ਨੇ ਦਿੱਤੀਆਂ ਹਨ।

LEAVE A REPLY

Please enter your comment!
Please enter your name here