ਵਿਸਾਖੀ ਮੌਕੇ ਸ੍ਰੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣਗੇ ਸੀ.ਐੱਮ ਭਗਵੰਤ ਮਾਨ

0
7

ਪੰਜਾਬ : ਵਿਸਾਖੀ ਦਾ ਤਿਉਹਾਰ ਅੱਜ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ। ਲੋਕ ਇਸ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਵਿਸਾਖੀ ਦਾ ਤਿਉਹਾਰ ਪੂਰੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ। ਅਜਿਹੇ ‘ਚ ਖਬਰ ਸਾਹਮਣੇ ਆਈ ਹੈ ਕਿ ਸੀ.ਐੱਮ ਭਗਵੰਤ ਮਾਨ ਅੱਜ ਸ੍ਰੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣਗੇ ਜਦਕਿ ਆਮ ਆਦਮੀ ਪਾਰਟੀ ਦੇ ਹੋਰ ਮੰਤਰੀ ਵੀ ਇਸ ਪਵਿੱਤਰ ਮੌਕੇ ‘ਤੇ ਵੱਖ-ਵੱਖ ਥਾਵਾਂ ‘ਤੇ ਗੁਰਦੁਆਰਿਆਂ ‘ਚ ਮੱਥਾ ਟੇਕਣਗੇ।

ਦੱਸ ਦੇਈਏ ਕਿ ਮੰਤਰੀ ਅਮਨ ਅਰੋੜਾ ਸੁਨਾਮ ਦੇ ਗੁਰਦੁਆਰਾ ਨਾਮਦੇਵ ਜੀ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ, ਮੰਤਰੀ ਬਲਜੀਤ ਕੌਰ ਪਿੰਡ ਬੋੜਾ ਗੁਰਜਰ ਮਲੋਟ ਅਤੇ ਦਾਨੇਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ, ਮੰਤਰੀ ਹਰਭਜਨ ਸਿੰਘ ਈ.ਟੀ.ਓ ਗੁਰਦੁਆਰਾ ਬਾਬਾ ਹੰਦਾਲ ਜੀ ਜੰਡਿਆਲਾ ਵਿਖੇ, ਮੰਤਰੀ ਡਾ ਬਲਬੀਰ ਸਿੰਘ ਰੋਹਤਾ ਸਾਹਿਬ, ਰੋਹਗੜ੍ਹ ਅਤੇ ਗੁਰਦੁਆਰਾ ਸਿੰਘ ਸਭਾ ਇੰਦਰਾ ਪੁਰੀ ‘ਚ, ਮੰਤਰੀ ਹਰਜੋਤ ਬੈਂਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਬਿਹ ‘ਚ ਪਿੰਡ ਬਧਲ ਅਤੇ ਪਿੰਡ ਕਲਰਾਲਾ ਦੇ ਵਿਸਾਖੀ ਦੇ ਪ੍ਰੋਗਰਾਮ ‘ਚ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਗੁਰਦੁਆਰਾ ਖਾਲਸਾ ਸਾਹਿਬ ਮੁੰਡਿਆ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਬਹਮਣਿਆ ਖੁਰਦ ‘ਚ ਮੱਥਾ ਟੇਕਣ ਲਈ ਪਹੁੰਚਣਗੇ।

LEAVE A REPLY

Please enter your comment!
Please enter your name here