ਬਟਾਲਾ ‘ਚ ਥਾਣੇ ਨੇੜੇ ਹੋਏ ਧਮਾਕੇ ਦੀ ਬੱਬਰ ਖਾਲਸਾ ਨੇ ਲਈ ਜ਼ਿੰਮੇਵਾਰੀ

0
23

ਬਟਾਲਾ : ਸੂਬੇ ‘ਚ ਥਾਣਿਆਂ ਨੇੜੇ ਧਮਾਕਿਆਂ ਦੀਆਂ ਖਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਬਟਾਲਾ ਦੇ ਕਿਲ੍ਹਾ ਲਾਲ ਸਿੰਘ ਥਾਣੇ ਨੇੜੇ ਧਮਾਕੇ ਦੀ ਖ਼ਬਰ ਹੈ। ਇਹ ਧਮਾਕਾ ਬੀਤੇ ਦਿਨ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ। ਨੇੜਲੇ ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ 3 ਵਾਰ ਧਮਾਕੇ ਹੋਣ ਦੀ ਘਟਨਾ ਕਾਰਨ ਪੁਲਿਸ ਅਲਰਟ ‘ਤੇ ਹੈ। ਇਸ ਦੌਰਾਨ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਕ ਪੋਸਟ ਸ਼ੇਅਰ ਕਰਕੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਧਮਾਕਾ ਥਾਣੇ ਦੇ ਸਾਹਮਣੇ ਤੋਂ ਲੰਘਰਹੀ ਨਹਿਰ ਦੇ ਦੂਜੇ ਪਾਸੇ ਹੋਇਆ, ਜਿਸ ਸਬੰਧੀ ਬਟਾਲਾ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਬਟਾਲਾ ‘ਚ ਹੋਏ ਧਮਾਕੇ ਤੋਂ ਬਾਅਦ ਬੱਬਰ ਖਾਲਸਾ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਮੈਂ, ਹੈਪੀ ਪਟਿਆਲ, ਮੰਨੂੰ ਅਗਵਾਨ ਅਤੇ ਹੈਪੀ ਨਵਾਂਸ਼ਹਿਰੀ ਬੀਤੀ ਰਾਤ ਕਿਲ੍ਹਾ ਸਿੰਘ ਥਾਣੇ ਨੇੜੇ ਹੋਏ ਰਾਕੇਟ ਲਾਂਚਰ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹਾਂ। ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਯੂਪੀ ਪੀਲੀਭੀਤ ਅਤੇ ਬਟਾਲਾ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਸ਼ੇਰਾਂ ਦਾ ਬਦਲਾ ਹੈ।

LEAVE A REPLY

Please enter your comment!
Please enter your name here