ਪਟਿਆਲਾ : ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਤਿੰਨ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਡਾ. ਨਾਨਕ ਸਿੰਘ ਆਈ.ਪੀ.ਐਸ ਐਸ.ਐਸ.ਪੀ ਪਟਿਆਲਾ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰ ਕੇ ਜਾਣਕਾਰੀ ਦਿੱਤੀ ਗਈ ਕਿ ਦਿਲਦਾਰ ਖਾਨ, ਕੁਲਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਉਰਫ਼ ਲੱਡੂ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਗੈਂਗਸਟਰਾਂ ਦੇ ਸਾਥੀ ਦੱਸੇ ਜਾ ਰਹੇ ਹਨ।
ਜਿਨ੍ਹਾਂ ਦੇ ਕੋਲੋਂ 4 ਪਿਸਟਲ 32 ਬੋਰ ਅਤੇ ਇੱਕ ਪਿਸਟਲ 315 ਬੋਰ ਦਾ ਕੱਟਾ ਤੇ ਕੁੱਲ 21 ਰੌਂਦ ਬਰਾਮਦ ਕੀਤੇ ਗਏ ਹਨ। ਪਟਿਆਲਾ ਪੁਲਿਸ ਦੀ ਇਸ ਕਾਮਯਾਬੀ ਦੇ ਨਾਲ ਇੱਕ ਵੱਡੀ ਘਟਨਾ ਹੋਣ ਤੋਂ ਟਲ ਸਕੀ ਹੈ ਵਧੇਰੇ ਜਾਣਕਾਰੀ ਅਜੇ ਰਿਮਾਂਡ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਆਖਰਕਾਰ ਇਹਨਾਂ ਗੈਂਗਸਟਰਾਂ ਦਾ ਮੁੱਖ ਮਕਸਦ ਕੀ ਸੀ।