ਨਵੀਂ ਦਿੱਲੀ : ਪੰਜਾਬ ਕਿੰਗਜ਼ (ਪੀ.ਬੀ.ਕੇ.ਐਸ ) ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੀ ਨਿਲਾਮੀ ਦੌਰਾਨ ‘ਗਲਤ ਖਿਡਾਰੀ’ ਨੂੰ ਖਰੀਦ ਕੇ ਵੱਡੀ ਗਲਤੀ ਕੀਤੀ ਹੈ। ਜਦੋਂ ਤੱਕ ਉਸਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਬੋਲੀ ਪੂਰੀ ਹੋ ਚੁੱਕੀ ਸੀ ਅਤੇ ਨਿਲਾਮੀਕਰਤਾ ਨੇ ਬੋਲੀ ਨੂੰ ਉਲਟਾਉਣ ਤੋਂ ਇਨਕਾਰ ਕਰ ਦਿੱਤਾ। ਇਹ ਬੋਲੀ ਅਨਕੈਪਡ ਖਿਡਾਰੀ ਸ਼ਸ਼ਾਂਕ ਸਿੰਘ ‘ਤੇ ਲਗਾਈ ਗਈ ਸੀ। ਦਰਅਸਲ, ਨੀਲਾਮੀਕਰਤਾ ਮੱਲਿਕਾ ਸਾਗਰ ਨੇ 32 ਸਾਲਾ ਸ਼ਸ਼ਾਂਕ ਦੇ ਨਾਂ ਦਾ ਐਲਾਨ ਕੀਤਾ ਜੋ ਛੱਤੀਸਗੜ੍ਹ ਤੋਂ ਘਰੇਲੂ ਕ੍ਰਿਕਟ ਖੇਡਦੇ ਹਨ। ਉਹ ਸਾਲ 2022 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਸੀ। ਇਹ ਪਿਛਲੇ ਸਾਲ ਨਿਲਾਮੀ ਵਿੱਚ ਅਣਵਿਿਕਆ ਰਿਹਾ ਪਰ ਨਵੀਂ ਬੋਲੀ ਵਿੱਚ ਇੱਕ ਖਰੀਦਦਾਰ ਮਿਲਿਆ।
ਜਦੋਂ ਸ਼ਸ਼ਾਂਕ ਦਾ ਨਾਂ ਸਾਹਮਣੇ ਆਇਆ, ਤਾਂ ਪੀ.ਬੀ.ਕੇ.ਐਸ ਸਹਿ-ਮਾਲਕ ਜ਼ਿੰਟਾ ਨੇ ਆਪਣੀ ਬਾਕੀ ਟੀਮ ਨਾਲ ਸੰਖੇਪ ਚਰਚਾ ਤੋਂ ਬਾਅਦ ਮਾਮਲਾ ਉਠਾਇਆ। ਨਿਲਾਮੀ ਕਰਨ ਵਾਲੀ ਮਲਿਕਾ ਸਾਗਰ ਨੇ ਰੁਟੀਨ ਪ੍ਰਕਿਿਰਆ ਦੀ ਪਾਲਣਾ ਕੀਤੀ ਅਤੇ ਸ਼ਸ਼ਾਂਕ ਦੀ ਫਰੈਂਚਾਇਜ਼ੀ ਨੂੰ ਆਪਣੇ ਹਥੌੜੇ ਨਾਲ ਵਿਕਰੀ ‘ਤੇ ਮੋਹਰ ਲਗਾ ਦਿੱਤੀ। ਜਦੋਂ ਨਿਲਾਮੀ ਕਰਨ ਵਾਲੀ ਮੱਲਿਕਾ ਖਿਡਾਰੀਆਂ ਦੇ ਅਗਲੇ ਸੈੱਟ ‘ਤੇ ਚਲੀ ਗਈ, ਜਿਸ ਦਾ ਪਹਿਲਾ ਨਾਂ ਤਨਯ ਥਿਆਗਰਾਜਨ ਸੀ ਤਾਂ ਪੰਜਾਬ ਕਿੰਗਜ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਮਾਲਕ ਨੇਸ ਵਾਡੀਆ ਅਤੇ ਜ਼ਿੰਟਾ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਸ਼ਸ਼ਾਂਕ ਨੂੰ ਕਿਸੇ ਹੋਰ ਖਿਡਾਰੀ ਦੀ ਥਾਂ ਗਲਤੀ ਨਾਲ ਚੁਣ ਲਿਆ ਹੈ।
ਮੱਲਿਕਾ ਨੇ ਪੁੱਛਿਆ- ਓਏ! ਤੁਸੀਂ ਖਿਡਾਰੀ ਨਹੀਂ ਚਾਹੁੰਦੇ? ਅਸੀਂ ਸ਼ਸ਼ਾਂਕ ਸਿੰਘ ਦੀ ਗੱਲ ਕਰ ਰਹੇ ਹਾਂ । ਪਰ ਹਥੌੜਾ ਥੱਲੇ ਆ ਗਿਆ ਹੈ। ਪਲੇਅਰ ਨੰਬਰ 236 ਅਤੇ 237 ਦੋਵੇਂ ਤੁਹਾਡੇ ਕੋਲ ਗਏ। ਮੈਨੂੰ ਲਗਦਾ ਹੈ। ਵਾਡੀਆ ਅਤੇ ਜ਼ਿੰਟਾ ਉਨ੍ਹਾਂ ਨੂੰ ਦੁਬਾਰਾ ਨਿਲਾਮੀ ਵਿੱਚ ਸ਼ਾਮਲ ਕਰਨ ਲਈ ਉਤਸੁਕ ਸਨ, ਫਿਰ ਵੀ ਨਿਲਾਮੀ ਦੇ ਨਿਯਮ ਅਜਿਹੇ ਕਦਮ ਨੂੰ ਰੋਕਦੇ ਹਨ। ਕਿਉਂਕਿ ਹਥੌੜਾ ਡਿੱਗਣ ‘ਤੇ ਖਰੀਦਦਾਰੀ ਪੱਕੀ ਹੋ ਜਾਂਦੀ ਹੈ।
ਇਸ ਲਈ ਹੋਈ ਗਲਤਫਹਿਮੀ
ਦਰਅਸਲ, ਪੰਜਾਬ ਕਿੰਗਜ਼ 19 ਸਾਲ ਦੇ ਸ਼ਸ਼ਾਂਕ ਸਿੰਘ ਲਈ ਬੋਲੀ ਲਗਾਉਣਾ ਚਾਹੁੰਦੇ ਸਨ ਪਰ ਜਦੋਂ ਉਨ੍ਹਾਂ ਨੂੰ ਬੋਲੀ ਦੌਰਾਨ ਅਹਿਸਾਸ ਹੋਇਆ ਕਿ ਇਹ ਸ਼ਸ਼ਾਂਕ ਸਿੰਘ ਉਹ ਨਹੀਂ ਹਨ ਜਿਸਨੂੰ ਉਹ ਚਾਹੁੰਦੇ ਸਨ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।