RBI 5 ਫਰਵਰੀ ਨੂੰ ਹੋਣ ਵਾਲੀ ਬੈਠਕ ‘ਚ MPC ਵਿਆਜ ਦਰਾਂ ‘ਚ 25 ਬੇਸਿਸ ਪੁਆਇੰਟ ਦੀ ਕਰ ਸਕਦਾ ਹੈ ਕਟੌਤੀ

0
15

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਬਜਟ ‘ਚ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਬਜਟ ‘ਚ ਟੈਕਸ ਰਾਹਤ ਦੇ ਐਲਾਨਾਂ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ 7 ਫਰਵਰੀ ‘ਤੇ ਟਿਕੀਆਂ ਹੋਈਆਂ ਹਨ। ਦਰਅਸਲ, ਆਰ.ਬੀ.ਆਈ. ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ 5 ਤੋਂ 7 ਫਰਵਰੀ ਤੱਕ ਚੱਲੇਗੀ। ਬੈਠਕ ‘ਚ ਲਏ ਗਏ ਫ਼ੈਸਲਿਆਂ ਦਾ ਐਲਾਨ 7 ਫਰਵਰੀ ਨੂੰ ਕੀਤਾ ਜਾਵੇਗਾ। ਬਜਟ ‘ਚ ਟੈਕਸ ਛੋਟ ਦੇ ਐਲਾਨ ਤੋਂ ਬਾਅਦ ਮੱਧ ਵਰਗ ‘ਚ ਵਿਆਜ ਦਰਾਂ ‘ਚ ਕਟੌਤੀ ਦੀ ਉਮੀਦ ਵਧ ਗਈ ਹੈ। ਜੇ ਆਰ.ਬੀ.ਆਈ. ਐਮ.ਪੀ.ਸੀ. ਵਿਆਜ ਦਰਾਂ/ਰੈਪੋ ਰੇਟ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਇਸ ਨਾਲ ਮੱਧ ਵਰਗ ਤੋਂ ਈ.ਐਮ.ਆਈ. ਦਾ ਬੋਝ ਘੱਟ ਹੋਵੇਗਾ।

ਅਰਥਵਿਵਸਥਾ ‘ਚ ਸੁਧਾਰ ਦੇ ਸੰਕੇਤਾਂ ਅਤੇ ਮਹਿੰਗਾਈ ‘ਚ ਨਰਮੀ ਦੇ ਵਿਚਕਾਰ ਕਈ ਮਾਹਰ ਉਮੀਦ ਕਰ ਰਹੇ ਹਨ ਕਿ ਇਸ ਬੈਠਕ ‘ਚ ਆਰ.ਬੀ.ਆਈ. ਐੱਮ.ਪੀ.ਸੀ. ਵਿਆਜ ਦਰਾਂ ‘ਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰ ਸਕਦਾ ਹੈ। ਫਰਵਰੀ 2023 ਤੋਂ ਰੈਪੋ ਰੇਟ ਨੂੰ 6.5 ਪ੍ਰਤੀਸ਼ਤ ‘ਤੇ ਸਥਿਰ ਰੱਖਿਆ ਗਿਆ ਹੈ। ਇਸ ਦੌਰਾਨ ਮੁਦਰਾ ਨੀਤੀ ਦੀਆਂ 11 ਬੈਠਕਾਂ ਹੋ ਚੁੱਕੀਆਂ ਹਨ। ਸਰਕਾਰ ਨੇ ਆਰ.ਬੀ.ਆਈ. ਨੂੰ ਇਹ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਹੈ ਕਿ ਖਪਤਕਾਰ ਮੁੱਲ ਸੂਚਕ ਅੰਕ ‘ਤੇ ਅਧਾਰਤ ਪ੍ਰਚੂਨ ਮਹਿੰਗਾਈ 4 ਪ੍ਰਤੀਸ਼ਤ (ਪਲੱਸ/ਮਾਈਨਸ 2 ਪ੍ਰਤੀਸ਼ਤ) ‘ਤੇ ਬਣੀ ਰਹੇ।

LEAVE A REPLY

Please enter your comment!
Please enter your name here