ਪਲਵਲ ‘ਚ ਪੁਲਿਸ ਤੇ ਬਦਮਾਸ਼ਾ ਵਿਚਾਲੇ ਹੋਇਆ ਮੁਕਾਬਲਾ , ਦੋ ਇਨਾਮੀ ਬਦਮਾਸ਼ ਹੋਏ ਢੇਰ

0
16

ਹਰਿਆਣਾ : ਹਰਿਆਣਾ ‘ਚ ਹਰ ਰੋਜ਼ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਲਵਲ ਵਿੱਚ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਮਾਰ ਦਿੱਤਾ। ਪੁਲਿਸ ਨੇ ਉਨ੍ਹਾਂ ‘ਤੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਹੋਰ ਸਾਥੀ ਵੀ ਹਨ, ਜੋ ਅਜੇ ਵੀ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ  ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਮੁਕਾਬਲਾ ਦੇਰ ਰਾਤ ਪਲਵਲ-ਨੂਹ ਰੋਡ ‘ਤੇ ਲਾਲਵਾ ਪਿੰਡ ਨੇੜੇ ਹੋਇਆ। ਪੁਲਿਸ ਅਧਿਕਾਰੀਆਂ ਅਨੁਸਾਰ ਬਦਮਾਸ਼ਾਂ ਨੇ ਪਹਿਲਾਂ ਫਾਇਰਿੰਗ ਸ਼ੁਰੂ ਕੀਤੀ। ਸੀ.ਆਈ.ਏ. ਇੰਚਾਰਜ ਪੁਲਿਸ ਸਬ-ਇੰਸਪੈਕਟਰ ਦੀਪਕ ਗੁਲੀਆ ਅਤੇ ਉਨ੍ਹਾਂ ਦੀ ਟੀਮ ਦੇ ਦੋ ਪੁਲਿਸ ਮੁਲਾਜ਼ਮ ਕੁਲਦੀਪ ਅਤੇ ਨਰਿੰਦਰ ਨੂੰ ਗੋਲੀਆਂ ਲੱਗੀਆਂ। ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਬੁਲੇਟਪਰੂਫ ਵੈਸਟ ਪਹਿਨੀਆਂ ਹੋਈਆਂ ਸਨ। ਇਸ ਮੁਕਾਬਲੇ ‘ਚ ਦੋ ਬਦਮਾਸ਼ ਜ਼ੋਰਾਵਰ ਅਤੇ ਨੀਰਜ ਉਰਫ ਨੀਰੀਆ ਮਾਰੇ ਗਏ ਸਨ। ਇਹ ਦੋਵੇਂ ਹਰਿਆਣਾ ਦੇ ਰੇਵਾੜੀ ਦੇ ਰਹਿਣ ਵਾਲੇ ਸਨ। ਇਹ ਦੋਵੇਂ ਬਦਮਾਸ਼ ਇੱਕ ਬਦਨਾਮ ਗੈਂਗਸਟਰ ਦੇ ਸ਼ੂਟਰ ਸਨ।

LEAVE A REPLY

Please enter your comment!
Please enter your name here