ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਰਨਗੇ ਮੁਲਾਕਾਤ

0
78

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ‘ਚ ਵ੍ਹਾਈਟ ਹਾਊਸ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।

ਟਰੰਪ ਨੇ ਬੀਤੇ ਦਿਨ ਫਲੋਰਿਡਾ ਦੇ ਜੁਆਇੰਟ ਬੇਸ ਐਂਡਰਿਊਜ਼ ਤੋਂ ਵਾਪਸ ਪਰਤਦੇ ਸਮੇਂ ਏਅਰ ਫੋਰਸ ਵਨ ‘ਚ ਕਿਹਾ, ”ਮੇਰੀ ਅੱਜ ਸਵੇਰੇ (ਸੋਮਵਾਰ) ਲੰਬੀ ਗੱਲਬਾਤ ਹੋਈ। ਉਨ੍ਹਾਂ ਦੇ ਫਰਵਰੀ ਵਿਚ ਵ੍ਹਾਈਟ ਹਾਊਸ ਆਉਣ ਦੀ ਉਮੀਦ ਹੈ। ਭਾਰਤ ਨਾਲ ਸਾਡੇ ਬਹੁਤ ਚੰਗੇ ਸਬੰਧ ਹਨ। ਟਰੰਪ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ‘ਤੇ ਹੋਈ ਗੱਲਬਾਤ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਇਨ੍ਹਾਂ ਸਾਰੇ ਵਿ ਸ਼ਿਆਂ ‘ਤੇ ਚਰਚਾ ਹੋਈ।

ਟਰੰਪ ਦੀ ਆਖਰੀ ਵਿਦੇਸ਼ ਯਾਤਰਾ ਰਾਸ਼ਟਰਪਤੀ ਦੇ ਤੌਰ ‘ਤੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਦੀ ਸੀ। ਟਰੰਪ ਅਤੇ ਮੋਦੀ ਦੇ ਚੰਗੇ ਅਤੇ ਦੋਸਤਾਨਾ ਸਬੰਧ ਹਨ। ਦੋਵਾਂ ਨੇ ਸਤੰਬਰ 2019 ਵਿੱਚ ਸੁਟਨ ਅਤੇ ਫਰਵਰੀ 2020 ਵਿੱਚ ਅਹਿਮਦਾਬਾਦ ਵਿੱਚ ਦੋ ਵੱਖ-ਵੱਖ ਰੈਲੀਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕੀਤਾ। ਮੋਦੀ ਉਨ੍ਹਾਂ ਚੋਟੀ ਦੇ ਵਿਸ਼ਵ ਨੇਤਾਵਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਨਵੰਬਰ 2024 ਵਿਚ ਚੋਣਾਂ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਟਰੰਪ ਨਾਲ ਗੱਲ ਕੀਤੀ ਸੀ।

LEAVE A REPLY

Please enter your comment!
Please enter your name here