‘ਅਮੂਲ’ ਤੋਂ ਬਾਅਦ ਹੁਣ ਪੰਜਾਬ ਦੇ ‘ਵੇਰਕਾ’ ਦੁੱਧ ਦੀਆਂ ਘਟੀਆਂ ਕੀਮਤਾਂ

0
21

ਜਲੰਧਰ : ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ ‘ਅਮੂਲ’ ਨੇ ਬੀਤੇ ਦਿਨ ਦੁੱਧ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ। ਅਮੂਲ ਵੱਲੋਂ ਕੀਤੀ ਗਈ ਇਸ ਕਟੌਤੀ ਤੋਂ ਬਾਅਦ ਪੰਜਾਬ ਦੇ ‘ਵੇਰਕਾ’ ਨੇ ਵੀ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਵੇਰਕਾ ਅੰਮ੍ਰਿਤਸਰ ਡੇਅਰੀ ਦੇ ਮਹਾਪ੍ਰਬੰਧਕ ਹਰਮਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਾਹਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਵੇਰਕਾ ਦੁੱਧ ਦੀਆਂ ਕੀਮਤਾਂ ਘਟਾਈਆਂ ਜਾਣ।

 ਇਸੇ ਦੌਰਾਨ ਉਨ੍ਹਾਂ ਕਿਹਾ ਕਿ ਵੇਰਕਾ ਨੇ ਸਟੈਂਡਰਡ ਦੁੱਧ ਇਕ ਲੀਟਰ ਪੈਕਿੰਗ ਤੇ ਵੇਰਕਾ ਫੁੱਲ ਕ੍ਰੀਮ ਦੁੱਧ ਦੀ ਇਕ ਲੀਟਰ ਪੈਕਿੰਗ ਦੀਆਂ ਕੀਮਤਾਂ ‘ਚ 1 ਰੁਪਏ ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਟੈਂਡਰਡ ਦੁੱਧ 1 ਲੀਟਰ ਪੈਕਿੰਗ ਹੁਣ 62 ਰੁਪਏ ਦੀ ਬਜਾਏ 61 ਰੁਪਏ ‘ਚ ਮਿਲੇਗੀ, ਜਦਕਿ ਫੁੱਲ ਕ੍ਰੀਮ ਦੁੱਧ ਦੀ 1 ਲੀਟਰ ਦੀ ਪੈਕਿੰਗ ਦੀ ਕੀਮਤ 68 ਰੁਪਏ ਤੋਂ ਘਟਾ ਕੇ 67 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੇਰਕਾ ਰਬੜੀ ਦੀ 85 ਗ੍ਰਾਮ ਦੀ ਪੈਕਿੰਗ 25 ਰੁਪਏ, ਜਦਕਿ ਟੋਨਡ ਮਿਲਕ ਦੀ ਨਵੀਂ ਪੈਕਿੰਗ 20 ਰੁਪਏ ‘ਚ ਗਾਹਕਾਂ ਨੂੰ ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਆਉਣ ਵਾਲੇ ਸਮੇਂ ‘ਚ ਹੋਰ ਵੀ ਕਈ ਨਵੇਂ ਉਤਪਾਦ ਲੈ ਕੇ ਆਵੇਗੀ।

LEAVE A REPLY

Please enter your comment!
Please enter your name here