ਮੁੰਬਈ : ਸੁਸ਼ਾਂਤ ਰਾਜਪੂਤ (Sushant Rajput) ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ( Disha Salian) ਦੀ ਮੌਤ ਦੀ ਜਾਂਚ ਵਿਸ਼ੇਸ਼ ਟੀਮ ਨੇ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਨੇ ਮਰਹੂਮ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ਦੀ ਕਥਿਤ ਖੁਦਕੁਸ਼ੀ ਦੀ ਜਾਂਚ ਸ਼ੁਰੂ ਕਰਨ ਵਾਲੀ ਟੀਮ ਨੇ ਕੱਲ੍ਹ ਮਲਾਡ ਵਿੱਚ ਇੱਕ ਅਪਾਰਟਮੈਂਟ ਦਾ ਦੌਰਾ ਕੀਤਾ ਜਿੱਥੇ ਦਿਸ਼ਾ ਦੀ ਕਥਿਤ ਤੌਰ ‘ਤੇ ਮੌਤ ਹੋ ਗਈ ਸੀ। ਦੱਸ ਦੇਈਏ ਕਿ ਦਿਸ਼ਾ (28) 8 ਜੂਨ 2020 ਨੂੰ ਇੱਥੇ ਮ੍ਰਿਤਕ ਪਾਈ ਗਈ ਸੀ, ਇਸ ਤੋਂ ਕੁਝ ਦਿਨ ਪਹਿਲਾਂ ਸੁਸ਼ਾਂਤ ਰਾਜਪੂਤ (34) ਮੁੰਬਈ ਦੇ ਉਪਨਗਰ ਬਾਂਦਰਾ ਸਥਿਤ ਇੱਕ ਫਲੈਟ ਵਿੱਚ ਉਨ੍ਹਾਂ ਦੀ ਲਟਕਦੀ ਲਾਸ਼ ਮਿਲੀ ਸੀ।
ਵਧੀਕ ਪੁਲਿਸ ਕਮਿਸ਼ਨਰ ਰਾਜੀਵ ਜੈਨ ਐਸ.ਆਈ.ਟੀ ਦੀ ਅਗਵਾਈ ਕਰ ਰਹੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਮਾਲਵਾਨੀ ਥਾਣੇ ਦੇ ਸੀਨੀਅਰ ਇੰਸਪੈਕਟਰ ਚਿਮਾਜੀ ਅਧਵ ਅਤੇ ਉਨ੍ਹਾਂ ਦੀ ਟੀਮ ਜਾਂਚ ਕਰ ਰਹੀ ਹੈ, ਜਿਸ ਦੀ ਨਿਗਰਾਨੀ ਪੁਲਿਸ ਡਿਪਟੀ ਕਮਿਸ਼ਨਰ ਅਜੈ ਕੁਮਾਰ ਬਾਂਸਲ ਕਰ ਰਹੇ ਹਨ। ਇਸ ਤੋਂ ਇਲਾਵਾ ਮਾਮਲੇ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਦਿਸ਼ਾ ਦੇ ਮਾਤਾ-ਪਿਤਾ ਤੋਂ ਵੀ ਐਸ.ਆਈ.ਟੀ ਪੁੱਛਗਿੱਛ ਕਰ ਸਕਦੀ ਹੈ। ਹਾਲਾਂਕਿ, ਦਿਸ਼ਾ ਦੇ ਮਾਪਿਆਂ ਨੇ ਐਸ.ਆਈ.ਟੀ ਜਾਂਚ ਦਾ ਵਿਰੋਧ ਕੀਤਾ ਸੀ ਜਦੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪਿਛਲੇ ਸਾਲ ਰਾਜ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਇਸ ਦਾ ਐਲਾਨ ਕੀਤਾ ਸੀ।
ਉਨ੍ਹਾਂ ਕਿਹਾ ਸੀ ਕਿ, ‘ਕੀ ਐਸ.ਆਈ.ਟੀ ਸਾਡੀ ਧੀ ਨੂੰ ਵਾਪਸ ਲਿਆਏਗੀ? ਨਹੀਂ ਨਾ, ਫਿਰ ਇਹ ਸਭ ਕਿਉਂ ਕੀਤਾ ਜਾ ਰਿਹਾ ਹੈ? ਇਸ ਕੇਸ ਨੂੰ ਪਹਿਲਾਂ ਹੀ ਮੁੰਬਈ ਪੁਲਿਸ ਬੰਦ ਕਰ ਚੁੱਕੀ ਹੈ। ਪਹਿਲਾਂ ਹੀ ਬਹੁਤ ਸਾਰੀ ਜਾਂਚ ਹੋ ਚੁੱਕੀ ਹੈ, ਫਿਰ ਦੁਬਾਰਾ ਅਜਿਹਾ ਕਿਉਂ? ਉਸ ਦੇ ਪਿਤਾ ਸਤੀਸ਼ ਸਾਲਿਆਨ ਨੇ ਵੀ ਪੁਲਿਸ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਸ ਨੂੰ ਆਪਣੀ ਬੇਟੀ ਦੀ ਮੌਤ ‘ਚ ਕਿਸੇ ਤਰ੍ਹਾਂ ਦੇ ਸਰਯੰਤਰ ਦਾ ਸ਼ੱਕ ਨਹੀਂ ਹੈ। ਪਰ, ਮਹਾਰਾਸ਼ਟਰ ਦੀ ਮਹਾਯੁਤੀ ਸਰਕਾਰ ਦੇ ਨੇਤਾਵਾਂ ਵੱਲੋਂ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਆਦਿਿਤਆ ਠਾਕਰੇ ‘ਤੇ ਦੋਸ਼ ਲਗਾਉਣ ਤੋਂ ਬਾਅਦ ਮਾਮਲਾ ਸਿਆਸੀ ਬਣ ਗਿਆ ਸੀ।
ਐਸ.ਆਈ.ਟੀ ਜਾਂਚ ਦੇ ਐਲਾਨ ਤੋਂ ਪਹਿਲਾਂ, ਸ਼ਿਵ ਸੈਨਾ ਦੇ ਸੰਸਦ ਮੈਂਬਰ ਰਾਹੁਲ ਸ਼ੇਵਾਲੇ ਨੇ ਦਾਅਵਾ ਕੀਤਾ ਸੀ ਕਿ ਅਦਾਕਾਰਾ ਰੀਆ ਚੱਕਰਵਰਤੀ ਨੂੰ ‘ਏਯੂ’ ਤੋਂ 44 ਕਾਲਾਂ ਆਈਆਂ ਸਨ, ਜਿਨ੍ਹਾਂ ਨੂੰ ਬਿਹਾਰ ਪੁਲਿਸ ਨੇ ਆਦਿਿਤਆ ਠਾਕਰੇ ਦੱਸਿਆ ਹੈ। ਭਾਜਪਾ ਵਿਧਾਇਕ ਨਿਤੀਸ਼ ਰਾਣੇ ਨੇ ਵੀ ਸਵਾਲ ਕੀਤਾ ਸੀ ਕਿ ‘ਉੱਥੇ ਕਿਹੜਾ ਮੰਤਰੀ ਮੌਜੂਦ ਸੀ’ ਜਿਸ ਰਾਤ ਦਿਸ਼ਾ ਦੀ ਮੌਤ ਹੋਈ ਸੀ। ਰਾਣੇ ਨੇ ਮੰਗ ਕੀਤੀ ਸੀ ਕਿ ਦਿਸ਼ਾ ਅਤੇ ਸੁਸ਼ਾਂਤ ਦੇ ਮਾਮਲੇ ‘ਚ ਆਦਿਿਤਆ ਠਾਕਰੇ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਆਖਰਕਾਰ, ਫੜਨਵੀਸ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਐਸਆਈਟੀ ਦੇ ਗਠਨ ਦਾ ਐਲਾਨ ਕੀਤਾ।