ਭਿਵਾਨੀ : ਹਰਿਆਣਾ ‘ਚ ਮਾਲ ਵਿਭਾਗ (The Revenue Department) ਦੇ ਪਟਵਾਰੀਆਂ ‘ਤੇ ਰਿਸ਼ਵਤਖੋਰੀ ਦੇ ਦੋਸ਼ ਅਜੇ ਥੰਮੇ ਨਹੀਂ ਸਨ ਕਿ ਭਿਵਾਨੀ ‘ਚ ਅੱਜ ਟਾਊਨ ਪਲਾਨਿੰਗ ਵਿਭਾਗ (Town Planning Department) ਦੇ ਪਟਵਾਰੀ ਨੂੰ ਏ.ਸੀ.ਬੀ ਹਿਸਾਰ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਟੀਮ ਨੂੰ ਸੂਚਨਾ ਮਿਲੀ ਸੀ ਕਿ ਪਟਵਾਰੀ ਜਮੀਨ ਦੀ ਐੱਨ.ਓ.ਸੀ. ਦੇਣ ਦੇ ਨਾਮ ‘ਤੇ ਰਿਸ਼ਵਤ ਮੰਗ ਰਿਹਾ ਹੈ।
ਪਿੰਡ ਤਿਗੜਾਨਾ ਨਿਵਾਸੀ ਕਪਿਲ ਨੇ ਆਪਣੀ ਜਮੀਨ ਵੇਚਣੀ ਸੀ । ਜਮੀਨ ਸ਼ਹਿਰ ਦੇ ਨੇੜੇ ਸੀ ਤਾਂ ਨਗਰ ਯੋਜਨਾਕਾਰ ਵਿਭਾਗ ਤੋਂ ਜਮੀਨ ਦੀ ਐੱਨ.ਓ.ਸੀ. ਲੈਣੀ ਸੀ। ਐੱਨ.ਓ.ਸੀ. ਦੇ ਲਈ ਕਪਿਲ ਵਾਰ-ਵਾਰ ਚੱਕਰ ਨਗਰ ਯੋਜਨਾਕਰ ਵਿਭਾਗ ਵਿੱਚ ਲਗਾ ਰਿਹਾ ਸੀ। ਦੋਸ਼ ਹੈ ਕਿ ਜਦੋਂ ਗੱਲ ਨਾ ਬਣੀ ਤਾਂ ਪਟਵਾਰੀ ਨੇ ਉਸ ਤੋਂ 70 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਪਰ ਮਾਮਲਾ 50 ਰੁਪਏ ਵਿੱਚ ਤੈਅ ਹੋ ਗਿਆ ਅਤੇ ਪਟਵਾਰੀ ਨੂੰ ਅੱਜ 30 ਹਜ਼ਾਰ ਰੁਪਏ ਦੇਣੇ ਪਏ। ਕਪਿਲ ਨੇ ਇਸਦੀ ਸ਼ਿਕਾਇਤ ਹਿਸਾਰ ਦੀ ਏ.ਸੀ.ਬੀ. ਟੀਮ ਨੂੰ ਦਿੱਤੀ । ਟੀਮ ਨੇ ਅੱਜ ਦੁਪਹਿਰ ਪੈਸਿਆਂ ‘ਤੇ ਰੰਗ ਲਗਾ ਕੇ ਦਿੱਤੇ । ਜਿਵੇਂ ਹੀ ਕਪਿਲ ਨੇ ਪੈਸੇ ਪਟਵਾਰੀ ਮੁਕੇਸ਼ ਨੂੰ ਦਿੱਤੇ ਤਾਂ ਏ.ਸੀ.ਬੀ. ਦੀ ਟੀਮ ਨੇ ਉਨ੍ਹਾਂ ਨੂੰ ਦਬੋਚ ਲਿਆ ।
ਏ.ਸੀ.ਬੀ. ਟੀਮ ਹਿਸਾਰ ਦੇ ਇੰਚਾਰਜ ਅਜੀਤ ਗਿੱਲ ਨੇ ਦੱਸਿਆ ਕਿ ਕਪਿਲ ਦੀ ਸ਼ਿਕਾਇਤ ‘ਤੇ ਛਾਪੇਮਾਰੀ ਕੀਤੀ ਗਈ ਅਤੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਨ.ਓ.ਸੀ. ਦੇ ਨਾਂ ‘ਤੇ ਰਿਸ਼ਵਤ ਮੰਗੀ ਜਾ ਰਹੀ ਸੀ, ਅੱਜ ਟਾਊਨ ਪਲਾਨਿੰਗ ਵਿਭਾਗ ਵੱਲੋਂ ਉਕਤ ਪਟਵਾਰੀ ਨੂੰ ਤੀਹ ਹਜ਼ਾਰ ਰੁਪਏ ਸਮੇਤ ਕਾਬੂ ਕੀਤਾ ਗਿਆ ਹੈ। ਮਾਲ ਵਿਭਾਗ ਦੇ ਪਟਵਾਰੀਆਂ ਦੀ ਸੂਚੀ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਟਾਊਨ ਪਲਾਨਿੰਗ ਵਿਭਾਗ ਦਾ ਇੱਕ ਪਟਵਾਰੀ ਰਿਸ਼ਵਤ ਲੈਂਦਾ ਫੜਿਆ ਗਿਆ।










