ਪੰਜਾਬ ਦੇ ਨੌਜ਼ਵਾਨਾਂ ਨੂੰ ਇਸ ਭਰਤੀ ਲਈ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ

0
26

ਫਾਜ਼ਿਲਕਾ : ਸੀ-ਪਾਈਟ ਕੈਂਪ ਦੇ ਟਰੇਨਿੰਗ ਅਫਸਰ ਹਾਕਮ ਸਿੰਘ (ਫਿਰੋਜ਼ਪੁਰ) ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਅਗਨੀਵੀਰ ਫੌਜ ਭਰਤੀ ਰੈਲੀ ਦਾ ਕੰਪਿਊਟਰ ਆਧਾਰਿਤ ਲਿਖਤੀ ਪੇਪਰ ਅਪ੍ਰੈਲ 2025 ਵਿੱਚ ਹੋਵੇਗਾ। ਇਸ ਸਬੰਧੀ ਲਿਖਤੀ ਪ੍ਰੀਖਿਆ ਦੀ ਤਿਆਰੀ 16 ਜਨਵਰੀ 2025 ਤੋਂ ਸੀ-ਪਿਟ ਕੈਂਪ, ਹਾਕਮ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਸ਼ੁਰੂ ਹੋ ਗਈ ਹੈ।

ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੇ ਨੌਜ਼ਵਾਨ ਜੋ ਅਗਨੀਵੀਰ ਸੈਨਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਕੈਂਪ ਵਿੱਚ ਆ ਕੇ ਤਿਆਰੀ ਕਰ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ 6 ਫਰਵਰੀ 2025 ਤੋਂ ਕੀਤੀ ਜਾ ਸਕਦੀ ਹੈ। ਕੈਂਪ ਵਿੱਚ ਦਾਖਲ ਹੋਣ ਲਈ ਸਵੇਰੇ 9.00 ਵਜੇ ਆਉਣਾ ਪਵੇਗਾ। 10ਵੀਂ ਜਮਾਤ ਦਾ ਸਰਟੀਫਿਕੇਟ, ਆਧਾਰ ਕਾਰਡ, ਪੰਜਾਬ ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ, ਬੈਂਕ ਖਾਤੇ ਦੀ ਫੋਟੋ ਕਾਪੀ, ਦੋ ਪਾਸਪੋਰਟ ਸਾਈਜ਼ ਫੋਟੋਆਂ, ਕਾਪੀ-ਪੈੱਨ, ਖਾਣ-ਪੀਣ ਦਾ ਸਾਮਾਨ ਅਤੇ ਰਿਹਾਇਸ਼ ਲਈ ਬੈੱਡ ਨਾਲ ਲਿਆਉਣਾ ਜ਼ਰੂਰੀ ਹੈ।

ਯੋਗਤਾ: ਉਮਰ 17.5 ਤੋਂ 21 ਸਾਲ, ਛਾਤੀ 77 ਸੈ.ਮੀ. (ਵਧਾਉਣ ਵੇਲੇ 82 ਸੈਂਟੀਮੀਟਰ), ਕੱਦ 5 ਫੁੱਟ 7 ਇੰਚ ਅਤੇ ਘੱਟੋ-ਘੱਟ 10ਵੀਂ ਪਾਸ ਜਾਂ 45 ਫੀਸਦੀ ਅੰਕਾਂ ਨਾਲ 10ਵੀਂ ਪਾਸ। ਰਿਹਾਇਸ਼ ਅਤੇ ਖਾਣ-ਪੀਣ ਦੀਆਂ ਸਹੂਲਤਾਂ ਪੂਰੀ ਤਰ੍ਹਾਂ ਮੁਫਤ ਹੋਣਗੀਆਂ। ਲਿਖਤੀ ਅਤੇ ਸਰੀਰਕ ਸਿਖਲਾਈ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ 88728-02046, 78888-48823, 78891-75575 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here