ਬਿਆਸ: ਰਾਧਾ ਸੁਆਮੀ ਸਤਿਸੰਗ ਬਿਆਸ (Radha Swami Satsang Beas) ਨੇ ਇੱਕ ਅਹਿਮ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਡੇਰਾ ਬਿਆਸ ਨੇ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਲਈ ਅਹਿਮ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਪ੍ਰਮੁੱਖ ਸ਼ਖਸੀਅਤਾਂ ਅਤੇ ਰੁਤਬੇ ਵਾਲੇ ਲੋਕਾਂ ਨਾਲ ਦੂਜੇ ਲੋਕਾਂ ਦੇ ਬਰਾਬਰ ਵਿਵਹਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਤਿਸੰਗ ਅਤੇ ਭੰਡਾਰਿਆਂ ਦੌਰਾਨ ਵਿਸ਼ੇਸ਼ ਸਥਾਨ ਨਹੀਂ ਮਿਲਣਗੇ।
ਰਾਧਾ ਸੁਆਮੀ ਸਤਿਸੰਗ ਬਿਆਸ ‘ਚ ਵੀ.ਆਈ.ਪੀ. ਕਲਚਰ ਖਤਮ ਹੋ ਰਿਹਾ ਹੈ, ਹੁਣ ਹਰ ਕੋਈ ਸੰਗਤ ਦੇ ਰੂਪ ‘ਚ ਸਤਿਸੰਗ ਸੁਣੇਗਾ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਦਰਜਾ ਪ੍ਰਾਪਤ ਲੋਕਾਂ ਨੂੰ ਪਹਿਲਾਂ ਪਹਿਲੀ ਕਤਾਰ ‘ਚ ਬਠਾਇਆ ਜਾਂਦਾ ਸੀ। ਡੇਰਾ ਬਿਆਸ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਏਕਤਾ ਅਤੇ ਬਰਾਬਰੀ ਦੀ ਭਾਵਨਾ ਨੂੰ ਬੜ੍ਹਾਵਾ ਮਿਲੇਗਾ ਅਤੇ ਸੰਗਤਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ।
ਵਰਣਨਯੋਗ ਹੈ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਫਰਵਰੀ 2025 ਵਿਚ 3 ਭੰਡਾਰੇ ਲਗਾਉਣਗੇ, ਜਿਸ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾ ਭੰਡਾਰਾ 9 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10:00 ਵਜੇ, ਦੂਜਾ ਭੰਡਾਰਾ 16 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਅਤੇ ਤੀਜਾ ਭੰਡਾਰਾ 23 ਫਰਵਰੀ ਨੂੰ ਕਰਵਾਇਆ ਜਾਵੇਗਾ।