Google search engine
Homeਸੰਸਾਰਅਮਰੀਕਾ ‘ਚ ਆਇਆ ਭਿਆਨਕ ਤੂਫਾਨ 6 ਲੋਕਾਂ ਦੀ ਮੌਤ,20 ਜ਼ਖਮੀ

ਅਮਰੀਕਾ ‘ਚ ਆਇਆ ਭਿਆਨਕ ਤੂਫਾਨ 6 ਲੋਕਾਂ ਦੀ ਮੌਤ,20 ਜ਼ਖਮੀ

ਅਮਰੀਕਾ : ਅਮਰੀਕਾ (America) ਦੇ ਮੱਧ ‘ਚ ਟੈਨੇਸੀ ‘ਚ ਆਏ ਭਿਆਨਕ ਤੂਫਾਨ ਕਾਰਨ ਬੀਤੇ ਦਿਨ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਤੂਫਾਨ ਕਾਰਨ ਕਈ ਸ਼ਹਿਰਾਂ ‘ਚ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਮੋਂਟਗੋਮੇਰੀ ਕਾਉਂਟੀ ਦੇ ਅਧਿਕਾਰੀਆਂ ਨੇ ਇੱਕ ਨਿਊਜ਼ ਵਿੱਚ ਕਿਹਾ ਕਿ ਕਾਉਂਟੀ ਵਿੱਚ ਤੂਫਾਨ ਆਉਣ ਤੋਂ ਬਾਅਦ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।

ਨੈਸ਼ਵਿਲ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਕਿਹਾ ਕਿ ਤੇਜ਼ ਤੂਫਾਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮੋਂਟਗੋਮੇਰੀ ਕਾਉਂਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੋਰ 23 ਜ਼ਖਮੀਆਂ ਦਾ ਹਸਪਤਾਲਾਂ ਵਿਚ ਇਲਾਜ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਕਲਾਰਕਸਵਿਲੇ ਫਾਇਰ ਡਿਪਾਰਟਮੈਂਟ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਵਿੱਚ ਨੁਕਸਾਨੇ ਗਏ ਘਰਾਂ ਅਤੇ ਇੱਕ ਟਰੈਕਟਰ ਟ੍ਰੇਲਰ ਹਾਈਵੇਅ ‘ਤੇ ਪਲਟਿਆ ਦਿਖਾਇਆ ਗਿਆ ਹੈ।

ਕਲਾਰਕਸਵਿਲੇ ਦੇ ਮੇਅਰ ਜੋਏ ਪਿਟਸ ਨੇ ਇੱਕ ਬਿਆਨ ਵਿੱਚ ਕਿਹਾ, “ ਇਹ ਦੁਖਦਾਈ ਖ਼ਬਰ ਹੈ ਅਤੇ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਸੰਵੇਦਨਾ ਹੈ ਜਿਨ੍ਹਾਂ ਨੇ ਤਬਾਹੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਦੁੱਖ ਦੀ ਘੜੀ ਵਿੱਚ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ। ਮੋਂਟਗੋਮੇਰੀ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਦੁਪਹਿਰ 2 ਵਜੇ ਦੇ ਕਰੀਬ ਤੂਫਾਨ ਆਇਆ। ਜਿਸ ਕਾਰਨ ਇੱਕ ਸਥਾਨਕ ਸਕੂਲ ਵਿੱਚ ਰਾਹਤ ਕੈਂਪ ਲਗਾਇਆ ਗਿਆ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ। ਪਿਟਸ ਨੇ ਇਸ ਤੂਫਾਨ ਕਾਰਨ ਹੋਏ ਭਾਰੀ ਨੁਕਸਾਨ ਦੀ ਸੂਚਨਾ ਦਿੱਤੀ ਹੈ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments