ਹਰਿਆਣਾ : ਹਰਿਆਣਾ ਵਿੱਚ ਦੁਪਹਿਰ 12.28 ਵਜੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰੋਹਤਕ, ਸੋਨੀਪਤ ਅਤੇ ਪਾਣੀਪਤ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਦਾ ਕੇਂਦਰ ਸੋਨੀਪਤ ਸੀ।
ਦੱਸ ਦੇਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਸਵੇਰੇ 7.50 ਵਜੇ ਰੋਹਤਕ ਅਤੇ ਇਸਦੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3 ਸੀ। ਭੂਚਾਲ ਦਾ ਕੇਂਦਰ ਰੋਹਤਕ ਦੇ ਅੰਦਰ 7 ਕਿਲੋਮੀਟਰ ਅੰਦਰ ਸੀ।