ਸਮੈਸਟਰ ਪ੍ਰੀਖਿਆਵਾਂ ਹੋਈਆ ਮੁਲਤਵੀ, ਹੁਣ ਇਸ ਤਾਰੀਖ ਨੂੰ ਹੋਣਗੀਆਂ ਪ੍ਰੀਖਿਆਵਾਂ

0
177

ਪੰਜਾਬ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਾਲਜਾਂ ਵਿੱਚ ਚੱਲ ਰਹੇ ਕੋਰਸਾਂ ਦੀ ਨੈੱਟ ’ਤੇ ਅਪਲੋਡ ਕੀਤੀ ਪਹਿਲੀ ਡੇਟਸ਼ੀਟ ਤੋਂ ਬਾਅਦ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਜੋ 20 ਦਸੰਬਰ ਅਤੇ 21 ਦਸੰਬਰ ਨੂੰ ਹੋਣੀਆਂ ਸਨ, ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਡਾ: ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ 20 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਹੁਣ 30 ਦਸੰਬਰ ਨੂੰ ਲਈਆਂ ਜਾਣਗੀਆਂ ਅਤੇ 21 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਹੁਣ ਪੂਰਵ-ਨਿਰਧਾਰਤ ਸਮੇਂ ਅਤੇ ਕੇਂਦਰਾਂ ਅਨੁਸਾਰ 11 ਜਨਵਰੀ 2025 ਨੂੰ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੋਵੇਗੀ।

LEAVE A REPLY

Please enter your comment!
Please enter your name here