ਰਾਜਗੜ੍ਹ: ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ (Rajgarh district) ਵਿੱਚ ਬੋਰਵੈੱਲ (borewell) ਵਿੱਚ ਡਿੱਗਣ ਵਾਲੀ ਇੱਕ ਲੜਕੀ ਦੀ ਮੌਤ ਹੋ ਗਈ ਹੈ। 8 ਘੰਟੇ ਤੋਂ ਵੱਧ ਚੱਲੇ ਬਚਾਅ ਕਾਰਜ ਤੋਂ ਬਾਅਦ ਦੇਰ ਰਾਤ ਬੱਚੀ ਨੂੰ ਬਾਹਰ ਕੱਢਿਆ ਗਿਆ। ਬੱਚੀ ਬੇਹੋਸ਼ੀ ਦੀ ਹਾਲਤ ‘ਚ ਮਿਲੀ। ਇਸ ਤੋਂ ਬਾਅਦ ਉਸ ਨੂੰ ਸਿੱਧਾ ਹਸਪਤਾਲ ਲਿਜਾਇਆ ਗਿਆ ਅਤੇ ਇੱਥੋਂ ਉਨ੍ਹਾਂ ਨੂੰ ਭੋਪਾਲ ਰੈਫਰ ਕਰ ਦਿੱਤਾ ਗਿਆ। ਮਾਹੀ ਦੀ ਅੱਜ ਸਵੇਰੇ ਹਮੀਦੀਆ ਹਸਪਤਾਲ ‘ਚ ਮੌਤ ਹੋ ਗਈ।
ਦੱਸ ਦੇਈਏ ਕਿ ਰਾਜਗੜ੍ਹ ਦੇ ਪਿਪਲੀਆ ਰਸੋਦਾ ਪਿੰਡ ਦੀ ਰਹਿਣ ਵਾਲੀ ਮਾਹੀ 5 ਦਸੰਬਰ ਨੂੰ ਸ਼ਾਮ ਕਰੀਬ 5:40 ਵਜੇ ਬੋਰਵੈੱਲ ‘ਚ ਡਿੱਗ ਗਈ ਸੀ। ਇਸ ਦੀ ਸੂਚਨਾ ਮਿਲਦੇ ਹੀ SDRF ਅਤੇ NDRF ਦੀਆਂ ਟੀਮਾਂ ਨੇ ਜੰਗੀ ਪੱਧਰ ’ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕਰੀਬ 10 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਗਲੇ ਵਿਚ ਸੋਜ ਅਤੇ ਸਾਹ ਲੈਣ ਵਿਚ ਤਕਲੀਫ਼ ਕਾਰਨ ਉਸ ਦੀ ਮੌਤ ਹੋ ਗਈ।
ਬੱਚੀ ਦੇ ਡਿੱਗਣ ਬਾਰੇ ਨਾਨਾ-ਨਾਨੀ ਨੇ ਪਿੰਡ ਦੇ ਲੋਕਾਂ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਆਕਸੀਜਨ ਸਿਲੰਡਰ ਲੈ ਕੇ ਮੌਕੇ ‘ਤੇ ਪਹੁੰਚੀ। ਲੜਕੀ ਪਿਤਾ ਰਵੀ ਨਾਲ ਆਪਣੇ ਮਾਮੇ ਦੇ ਘਰ ਆਈ ਹੋਈ ਸੀ। ਇੱਥੇ ਖੇਤਾਂ ‘ਚ ਖੇਡਦੇ ਹੋਏ ਉਹ ਬੋਰਵੈੱਲ ‘ਚ ਡਿੱਗ ਗਈ, ਸੂਚਨਾ ਮਿਲਣ ‘ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਮੌਕੇ ‘ਤੇ ਪਹੁੰਚ ਗਏ। ਮੁੱਖ ਮੰਤਰੀ ਨੇ ਸਾਰੀ ਘਟਨਾ ਸਬੰਧੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਸੀ।