Sports News : ਆਸਟ੍ਰੇਲੀਆ ਨੇ ਬਾਰਡਰ ਗਾਵਸਕਰ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਇੱਥੇ ਸ਼ੁਰੂਆਤੀ ਸੈਸ਼ਨ ਵਿੱਚ ਆਪਣੀ ਪਹਿਲੀ ਪਾਰੀ ਵਿੱਚ ਟੀਮ ਦੇ ਸਕੋਰ ਨੂੰ ਚਾਰ ਵਿਕਟਾਂ ‘ਤੇ 191 ਦੌੜਾਂ ਬਣਾ ਕੇ ਭਾਰਤ ‘ਤੇ 11 ਦੌੜਾਂ ਦੀ ਲੀਡ ਲੈ ਲਈ। ਇਸ ਡੇ-ਨਾਈਟ ਟੈਸਟ ‘ਚ ਜਦੋਂ ਚਾਹ ਦੀ ਬਰੇਕ ਤੱਕ ਖੇਡ ਨੂੰ ਰੋਕਿਆ ਗਿਆ ਤਾਂ ਟ੍ਰੈਵਿਸ ਹੈੱਡ 53 ਅਤੇ ਮਿਸ਼ੇਲ ਮਾਰਸ਼ ਦੋ ਦੌੜਾਂ ਬਣਾ ਕੇ ਕਰੀਜ਼ ‘ਤੇ ਸਨ।
ਆਸਟ੍ਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ ਵੀ ਅਰਧ ਸੈਂਕੜੇ ਨਾਲ ਲੈਅ ਵਿੱਚ ਵਾਪਸੀ ਕੀਤੀ। 64 ਦੌੜਾਂ ਬਣਾ ਕੇ ਲਾਬੂਸ਼ੇਨ ਨੂੰ ਨਿਤੀਸ਼ ਕੁਮਾਰ ਰੈੱਡੀ ਦੀ ਗੇਂਦ ‘ਤੇ ਯਸ਼ਸਵੀ ਜੈਸਵਾਲ ਨੇ ਕੈਚ ਆਊਟ ਕੀਤਾ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਨੇ ਦਿਨ ਦੇ ਸ਼ੁਰੂਆਤੀ ਓਵਰਾਂ ਵਿੱਚ ਕੱਲ੍ਹ ਦੇ ਅਜੇਤੂ ਬੱਲੇਬਾਜ਼ ਨਾਥਨ ਮੈਕਸਵੀਨੀ (39) ਅਤੇ ਅਨੁਭਵੀ ਸਟੀਵ ਸਮਿਥ (2) ਨੂੰ ਆਊਟ ਕੀਤਾ। ਇਨ੍ਹਾਂ ਦੋਵਾਂ ਨੂੰ ਵਿਕਟਕੀਪਰ ਰਿਸ਼ਭ ਪੰਤ ਨੇ ਕੈਚ ਕਰਵਾਇਆ। ਭਾਰਤ ਲਈ ਬੁਮਰਾਹ ਨੇ ਇਸ ਸੈਸ਼ਨ ‘ਚ ਦੋ ਵਿਕਟਾਂ ਲਈਆਂ ਜਦਕਿ ਰੈੱਡੀ ਨੇ ਇਕ ਵਿਕਟ ਲਈ। ਕੱਲ੍ਹ ਭਾਰਤ ਦੀ ਪਹਿਲੀ ਪਾਰੀ 180 ਦੌੜਾਂ ‘ਤੇ ਹੀ ਸਿਮਟ ਗਈ ਸੀ।