ਮੁੰਬਈ : ਵਿੱਕੀ ਕੌਸ਼ਲ (Vicky Kaushal) ਦੀ ਫਿਲਮ ਸੈਮ ਬਹਾਦੁਰ (Sam Bahadur) ਲਈ ਬਾਕਸ ਆਫਿਸ ‘ਤੇ ਕਲੈਕਸ਼ਨ ਮੁਸ਼ਕਿਲ ਹੋ ਗਈ ਹੈ। ਰਿਲੀਜ਼ ਦੇ ਚਾਰ ਦਿਨਾਂ ‘ਚ ਹੀ ਫਿਲਮ ਦਾ ਕਾਰੋਬਾਰ ਡਿੱਗਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਦੇ ਟੈਸਟ ਨੇ ਸੈਮ ਬਹਾਦੁਰ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਵਿੱਕੀ ਕੌਸ਼ਲ ਦੀ ਫਿਲਮ ਸੈਮ ਬਹਾਦਰ ਨੇ ਵੀਕੈਂਡ ‘ਤੇ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕੀਤੀ। ਫਿਲਮ ਦਾ ਕਾਰੋਬਾਰ ਓਪਨਿੰਗ ਤੋਂ ਅੱਗੇ ਵੀ ਜਾਰੀ ਰਿਹਾ ਪਰ ਬੀਤੇ ਦਿਨ ਇਸ ਦੀ ਕਲੈਕਸ਼ਨ ‘ਚ ਗਿਰਾਵਟ ਦੇਖਣ ਨੂੰ ਮਿਲੀ।
ਐਨੀਮਲ ਦੇ ਅੱਗੇ ਨਿਕਲਿਆ ਸੈਮ ਬਹਾਦਰ ਦਾ ਦਮ
ਵਿੱਕੀ ਕੌਸ਼ਲ ਦੀ ਫਿਲਮ ਸੈਮ ਬਹਾਦੁਰ ਲਈ ਸਭ ਤੋਂ ਵੱਡੀ ਸਮੱਸਿਆ ਰਣਬੀਰ ਕਪੂਰ ਦੀ ਫਿਲਮ ਐਨੀਮਲ ਹੈ। ਦੋਵੇਂ ਫਿਲਮਾਂ ਇਕੱਠੀਆਂ ਰਿਲੀਜ਼ ਹੋ ਚੁੱਕੀਆਂ ਹਨ। ਅਜਿਹੇ ‘ਚ ਦਰਸ਼ਕਾਂ ਦਾ ਝੁਕਾਅ ਐਕਸ਼ਨ ਫਿਲਮ ਐਨੀਮਲ ਵੱਲ ਜ਼ਿਆਦਾ ਹੈ। ਜਿਸ ਦਾ ਨਤੀਜਾ ਸੈਮ ਬਹਾਦਰ ਨੂੰ ਭੁਗਤਣਾ ਪਿਆ।
ਸੈਮ ਬਹਾਦੁਰ ਦੀ ਓਪਨਿੰਗ
1 ਦਸੰਬਰ ਨੂੰ ਰਿਲੀਜ਼ ਹੋਈ ਸੈਮ ਬਹਾਦੁਰ ਨੇ ਬਾਕਸ ਆਫਿਸ ‘ਤੇ 6.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਵੀਕੈਂਡ ‘ਤੇ ਕਾਰੋਬਾਰ ‘ਚ ਉਛਾਲ ਦੇਖਣ ਨੂੰ ਮਿਿਲਆ। ਫਿਲਮ ਨੇ ਸ਼ਨੀਵਾਰ ਨੂੰ 9 ਕਰੋੜ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਐਤਵਾਰ ਨੂੰ ਕਲੈਕਸ਼ਨ 10.30 ਕਰੋੜ ਸੀ।
ਸੈਮ ਬਹਾਦੁਰ ਨੂੰ ਵੀ ਜ਼ਿਆਦਾਤਰ ਫਿਲਮਾਂ ਵਾਂਗ ਵਰਕ ਡੇਜ਼ ਦੀ ਮਾਰ ਝੱਲਣੀ ਪੈ ਰਹੀ ਹੈ। ਵੀਕੈਂਡ ‘ਤੇ ਅੱਗੇ ਵੱਧਣ ਤੋਂ ਬਾਅਦ ਬੀਤੇ ਦਿਨ ਦੇ ਟੈਸਟ ‘ਚ ਸੈਮ ਬਹਾਦੁਰ ਨੂੰ ਝਟਕਾ ਲੱਗਾ। ਇੱਕ ਰਿਪੋਰਟ ਮੁਤਾਬਿਕ ਬੀਤੇ ਦਿਨ ਫਿਲਮ ਲਈ ਪੈਸਾ ਕਮਾਉਣਾ ਮੁਸ਼ਕਿਲ ਹੋ ਗਿਆ। ਸ਼ੁਰੂਆਤੀ ਅੰਕੜਿਆਂ ਮੁਤਾਬਿਕ ਫਿਲਮ ਨੇ 4 ਦਸੰਬਰ ਨੂੰ 3.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ, ਆਪਣੀ ਰਿਲੀਜ਼ ਦੇ ਚਾਰ ਦਿਨਾਂ ਵਿੱਚ, ਸੈਮ ਬਹਾਦੁਰ ਨੇ ਘਰੇਲੂ ਬਾਕਸ ਆਫਿਸ ‘ਤੇ 29.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ।